ਕਿਸਾਨਾਂ ਵੱਲੋ ਰਿਲਾਇੰਸ ਪੰਪ ਤੂਰਬਨਜਾਰਾ ਦਾ ਘਿਰਾਓ ਕਰਕੇ 30ਵੇਂ ਦਿਨ ਵੀ ਧਰਨਾ ਜਾਰੀ
ਦਿੜ੍ਹਬਾ ਮੰਡੀ (ਸੰਗਰੂਰ), 30 ਅਕਤੂਬਰ (ਨਿਊਜ਼ ਪੰਜਾਬ)-ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਵਲੋਂ ਰਿਲਾਇੰਸ ਪੰਪ ਤੂਰਬਨਜਾਰਾ ਦਾ ਘਿਰਾਓ ਕਰਕੇ 30ਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਮਾਰੂ ਕਾਨੂੰਨ ਬਣਾ ਰਹੀ ਹੈ। ਕਾਲੇ ਕਾਨੂੰਨਾਂ ਖ਼ਿਲਾਫ਼ ਲੋਕਾਂ ‘ਚ ਗ਼ੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਦੇ ਮਾਮਲੇ ‘ਚ ਇਕ ਕਰੋੜ ਰੁਪਏ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਦੇ ਕਾਨੂੰਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਸ ਕਾਨੂੰਨ ਸਵਾਗਤ ਕਰਨਾ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਦਾ ਵੀ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਸ ਮੌਕੇ ਅਮਰੀਕ ਸਿੰਘ , ਮੁਖ਼ਤਿਆਰ ਸਿੰਘ, ਕੇਹਰ ਸਿੰਘ ਸੂਲਰ, ਭੋਲਾ ਸਿੰਘ ਖੇੜੀ ਨਾਗਾਂ, ਮਲਕੀਤ ਸਿੰਘ ਤੂਰਬਨਜਾਰਾ, ਰਾਜਿੰਦਰ ਕੌਰ ਦਿੜ੍ਹਬਾ, ਨਵਜੋਤ ਕੌਰ ਤੂਰਬਨਜਾਰਾ, ਮਹਿੰਦਰ ਕੌਰ ਕੈਂਪਰ, ਪਰਮਜੀਤ ਕੌਰ ਸਮੂਰਾਂ, ਰਮਨਜੀਤ ਕੌਰ ਗੁਜਰਾਂ ਆਦਿ ਵੀ ਹਾਜ਼ਰ ਸਨ।