ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਤਬਾਹ ਹੋ ਰਹੀ ਹੈ ਪੰਜਾਬ ਦੀ ਸਨਅਤ- ਅਰੋੜਾ
ਜਲੰਧਰ, 29 ਅਕਤੂਬਰ (ਨਿਊਜ਼ ਪੰਜਾਬ)- ਸਨਅਤ ਅਤੇ ਵਪਾਰ ਬਾਰੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਸ਼ਹਿਰ ਦੇ ਸਨਅਤਕਾਰਾਂ ਨਾਲ ਇਕ ਬੈਠਕ ਉਪਰੰਤ ਕਿਹਾ ਕਿ ਕੇਂਦਰ ਦੇ ਅੜੀਅਲ ਵਤੀਰੇ ਕਾਰਨ ਸੂਬੇ ਦੀ ਸਨਅਤ ਤਬਾਹ ਹੋ ਰਹੀ ਹੈ। ਉਨ੍ਹਾਂ ਰੇਲਵੇ ਵਲੋਂ ਮਾਲ ਗੱਡੀਆਂ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਤੱਕ ਕੱਚਾ ਮਾਲ ਨਹੀਂ ਆਵੇਗਾ ਤੇ ਪੰਜਾਬ ‘ਚੋਂ ਸਮਾਨ ਬਾਹਰ ਨਹੀਂ ਜਾਵੇਗਾ, ਉਦੋਂ ਤੱਕ ਸੂਬੇ ਦੀ ਸਨਅਤ ਨੂੰ ਪੈਰਾਂ ‘ਤੇ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਸਨਅਤਕਾਰਾਂ ਦੀਆਂ ਸਾਰੀਆਂ ਮੰਗਾਂ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।