ਭਾਰਤ ਦੇ ਉਦਯੋਗਪਤੀ 5 ਬਿਲੀਅਨ ਡਾਲਰ ਦੇ ਰੱਖਿਆ ਉਤਪਾਦਨ ਐਕਸਪੋਰਟ ਕਰਨਗੇ ਦੂਜੇ ਦੇਸ਼ਾਂ ਨੂੰ – ਭਾਰਤ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਹੋਈ ਮੀਟਿੰਗ

ਨਿਊਜ਼ ਪੰਜਾਬ
ਨਵੀ ਦਿੱਲੀ , 29 ਅਕਤੂਬਰ – ਭਾਰਤ ਆਉਂਦੇ ਪੰਜ ਸਾਲਾਂ ਵਿੱਚ 5 ਬਿਲੀਅਨ ਡਾਲਰ ਦੇ ਰੱਖਿਆ ਉਤਪਾਦਾਂ ਦੀ ਐਕਸਪੋਰਟ ਨੂੰ ਯਕੀਨੀ ਬਣਾਉਣ ਲਈ ਤਿਆਰੀ ਕਰ ਰਿਹਾ ਹੈ | ਇਸ ਸਬੰਧੀ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰੱਖਿਆ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ , ਜਿਸ ਦਾ ਥੀਮ ਸੀ ‘ਇੰਡੀਅਨ ਡਿਫੈਂਸ ਇੰਡਸਟ੍ਰੀ ਗਲੋਬਲ ਆਊਟਰੀਚ ਫਾਰ ਕੋਲੈਬਰੇਟਿਵ ਪਾਰਟਨਰਸਿ਼ੱਪ l

ਵੈਬੀਨਾਰ ਐਂਡ ਐਕਸਪੋ ਇੰਡੀਆ — ਯੂ ਏ ਈ ਡਿਫੈਂਸ ਕੋਆਪ੍ਰੇਸ਼ਨ’ , ਇਸ ਵੈਬੀਨਾਰ ਦਾ ਆਯੋਜਨ 27 ਅਕਤੂਬਰ 2020 ਨੂੰ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਨੇ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਸ (ਐੱਸ ਆਈ ਡੀ ਐੱਮ) ਰਾਹੀਂ ਕੀਤਾ ਸੀ । ਦੋਨਾਂ ਮੁਲਕਾਂ ਦੇ ਰਾਜਦੂਤ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਦੋਹਾਂ ਦੇਸ਼ਾਂ ਵਿਚਾਲੇ ਪੁਰਾਣੇ ਤੇ ਗਹਿਰੇ ਸਬੰਧਾਂ ਬਾਰੇ ਬੋਲਿਆ ।

ਦੋਹਾਂ ਮੁਲਕਾਂ ਨੇ ਸਾਂਝੇ ਉਤਪਾਦਨ ਅਤੇ ਆਪਸੀ ਵਪਾਰ ਰਾਹੀਂ ਰੱਖਿਆ ਵਿੱਚ ਸਹਿਯੋਗ ਹੋਰ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ , ਜੋ ਦੋਨਾਂ ਦੇਸ਼ਾਂ ਲਈ ਫਾਇਦੇਮੰਦ ਹੈ । ਸ਼੍ਰੀ ਸੰਜੇ ਜਾਜੂ , ਸੰਯੁਕਤ ਸਕੱਤਰ (ਡੀ ਆਈ ਵੀ) ਨੇ ਕਿਹਾ ਕਿ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਅਸੀਂ ਸੁਰੱਖਿਆਵਾਦ ਦੀ ਵਕਾਲਤ ਨਹੀਂ ਕਰਦੇ ,’ਇਸ ਦੇ ਉਲਟ ਅਸੀਂ ਆਪਣੀਆਂ ਕੰਪਨੀਆਂ ਦੇ ਖੁੱਲੇਪਣ ਅਤੇ ਅੰਤਰ ਸੰਪਰਕਾਂ ਤੇ ਜ਼ੋਰ ਦੇਂਦੇ ਹਾਂ ਤਾਂ ਜੋ ਸਾਡੀਆਂ ਕੰਪਨੀਆਂ ਵਿਸ਼ਵੀ ਸਪਲਾਈ ਚੇਨ ਦਾ ਇੱਕ ਹਿੱਸਾ ਬਣ ਸਕਣ ਅਤੇ ਵਿਦੇਸ਼ੀ ਕੰਪਨੀਆਂ ਦਾ ਭਾਰਤੀ ਰੱਖਿਆ ਨਿਰਮਾਣ ਲਈ ਵਾਤਾਵਰਣ ਪ੍ਰਣਾਲੀ ਵਿੱਚ ਯੋਗਦਾਨ ਹੋ ਸਕੇ’।

ਇਹ ਵੈਬੀਨਾਰ ਉਹਨਾਂ ਵੈਬੀਨਾਰਾਂ ਦੀ ਲੜੀ ਦਾ ਇੱਕ ਹਿੱਸਾ ਸੀ , ਜੋ ਮਿੱਤਰ ਵਿਦੇਸ਼ਾਂ ਨਾਲ ਮਿਲ ਕੇ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਰੱਖਿਆ ਬਰਾਮਦ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਆਉਂਦੇ ਅਗਲੇ 5 ਸਾਲਾਂ ਵਿੱਚ 5 ਬਿਲੀਅਨ ਡਾਲਰ ਦੇ ਰੱਖਿਆ ਬਰਾਮਦੀ ਟੀਚੇ ਨੂੰ ਹਾਸਲ ਕੀਤਾ ਜਾ ਸਕੇ ।

ਵੱਖ ਵੱਖ ਭਾਰਤੀ ਕੰਪਨੀਆਂ ਜਿਵੇਂ ਐੱਲ ਅਤੇ ਟੀ ਡਿਫੈਂਸ , ਜੀ ਆਰ ਐੱਸ ਈ , ਓ ਐੱਫ ਬੀ , ਐੱਮ ਕੇ ਯੂ , ਭਾਰਤ ਫੋਰਸ ਅਤੇ ਅਸ਼ੋਕ ਲੇਅਲੈਂਡ ਨੇ ਕੰਪਨੀ ਅਤੇ ਉਤਪਾਦ ਦੀ ਮੁੱਖ ਪਲੇਟਫਾਰਮਾਂ / ਤੰਤਰਾਂ ਜਿਵੇਂ ਆਰਟੀਲਰੀ ਸਿਸਟਮਸ , ਰੇਡਾਰਸ , ਪ੍ਰੋਟੈਕਟੇਡ ਵੇਹੀਕਲਸ , ਕੋਸਟਲ ਸਰਵੇਲਿਐਂਸ ਸਿਸਟਮ , ਅਕਾਸ਼ ਮਿਜ਼ਾਇਲ ਸਿਸਟਮ ਅਤੇ ਐਮੂਨਿਸ਼ਨ ਆਦਿ ਬਾਰੇ ਵੈਬੀਨਾਰ ਵਿੱਚ ਪੇਸ਼ਕਾਰੀਆਂ ਦਿੱਤੀਆਂ । ਸੰਯੁਕਤ ਅਰਬ ਅਮਾਰਾਤ ਵੱਲੋਂ ਸਟ੍ਰੀਟ ਗਰੁੱਪ , ਰੋਕਫੋਰਡ , ਐਗਜ਼ੈਲਰੀ , ਈ ਡੀ ਜੀ ਤੇ ਤਾਵਾਜ਼ੁਨ ਨੇ ਪੇਸ਼ਕਾਰੀਆਂ ਦਿੱਤੀਆਂ । ਇਸ ਵੈਬੀਨਾਰ ਵਿੱਚ 180 ਤੋਂ ਜਿ਼ਆਦਾ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਐਕਸਪੋ ਵਿੱਚ 100 ਤੋਂ ਜਿ਼ਆਦਾ ਵਰਚੂਅਲ ਪ੍ਰਦਰਸ਼ਨੀਆਂ ਦੇ ਸਟਾਲ ਲਗਾਏ ਗਏ ।