ਟੇਰਰ ਫੰਡਿੰਗ ਮਾਮਲੇ ‘ਚ ਐਨ. ਆਈ. ਏ. ਵਲੋਂ ਜੰਮੂ-ਕਸ਼ਮੀਰ ‘ਚ ਕਈ ਥਾਈਂ ਛਾਪੇਮਾਰੀ
ਸ੍ਰੀਨਗਰ, 28 ਅਕਤੂਬਰ (ਨਿਊਜ਼ ਪੰਜਾਬ)- ਕੌਮੀ ਜਾਂਚ ਏਜੰਸੀ ਨੇ ਅੱਤਵਾਦ ਨੂੰ ਧੰਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਸਵੇਰੇ ਜੰਮੂ-ਕਸ਼ਮੀਰ ‘ਚ 10 ਵੱਖ-ਵੱਖ ਥਾਵਾਂ ‘ਤੇ ਇਕੱਠਿਆਂ ਛਾਪੇਮਾਰੀ ਕੀਤੀ। ਇਨ੍ਹਾਂ ‘ਚ ਸ੍ਰੀਨਗਰ ਅਤੇ ਬਡਗਾਮ ‘ਚ ਸ਼ਾਮਿਲ ਹਨ। ਐਨ. ਆਈ. ਏ. ਵਲੋਂ ਸ੍ਰੀਨਗਰ ‘ਚ 6 ਥਾਈਂ ਛਾਪੇਮਾਰੀ ਕੀਤੀ ਗਈ ਹੈ। ਐਨ. ਆਈ. ਏ. ਦੀ ਟੀਮ ਨੇ ਇਕ ਅਖ਼ਬਾਰ ਦੇ ਮਾਲਕ ਦੇ ਟਰੱਸਟ ਅਤੇ ਕੁਝ ਗ਼ੈਰ ਸਰਕਾਰੀ ਸੰਗਠਨਾਂ (ਐਨ. ਜੀ. ਓ.) ਸਣੇ ਕੁੱਲ 9 ਥਾਵਾਂ ‘ਤੇ ਛਾਪੇ ਮਾਰੇ ਹਨ।