ਖਤਰਨਾਕ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਹਰਮਨਜੀਤ ਸਿੰਘ ਉਰਫ ਭਾਊ ਮੋਗਾ ਪੁਲਿਸ ਨੇ ਕੀਤਾ ਗਿ੍ਰਫਤਾਰ

ਮੋਗਾ, 23 ਅਕਤੂਬਰ (ਡਾ: ਸਵਰਨਜੀਤ ਸਿੰਘ)-ਮੋਗਾ ਪੁਲਿਸ ਨੂੰ ਉਸ ਵਕਤ ਵੱਡੀ ਸਫ਼ਲਤਾ ਮਿਲੀ ਜਦੋ ਹਰਮਨਜੀਤ ਸਿੰਘ ਉਰਫ ਹਰਮਨ ਭਾਉ ਪੁੱਤਰ ਜਸਵੰਤ ਸਿੰਘ ਨਿਵਾਸੀ ਚੀਮਾ, ਪੁਲਿਸ ਸਟੇਸ਼ਨ ਸਦਰ ਪੱਟੀ, ਜ਼ਿਲਾ ਤਰਨ ਤਾਰਨ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕਰ ਲਿਆ।  ਉਸ ਵਿਰੁੱਧ ਐਫਆਈਆਰ ਨੰ:  96 ਮਿਤੀ 23.10.20 ਅ / ਧ 22 ਐੱਨ ਡੀ ਪੀ ਐਸ ਅਤੇ 25,27 ਆਰਮਜ ਐਕਟ, ਪੁਲਿਸ ਸਟੇਸ਼ਨ ਮਹਿਣਾ ਵਿਖੇ ਦਰਜ ਸੀ। ਉਸ ਦੇ ਦੋ ਸਾਥੀ, ਅਜੈ ਕੁਮਾਰ ਉਰਫ ਮਨੀ ਪੁੱਤਰ ਮਨਜੀਤਪਾਲ ਸਿੰਘ ਵਾਸੀ ਕੋਟਕਪੂਰਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਭਿੰਡਰ ਪੁੱਤਰ ਜਗਜੀਤ ਸਿੰਘ ਵਾਸੀ ਭਿੰਡਰ ਕਲਾਂ, ਮੋਗਾ ਜੋ ਕਿ ਬਹੁਤ ਭਿਆਨਕ ਅਪਰਾਧੀ ਵੀ ਹਨ, ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਹਰਮਨ ਭਾਊ ਕੋਲੋਂ 2000 ਨਸੀਲੀਆਂ ਗੋਲੀਆਂ ਟ੍ਰਾਮਾਡੋਲ ਐਸ.ਆਰ ਅਤੇ 12 ਬੋਰ ਦਾ ਇੱਕ ਹਥਿਆਰ ਸਮੇਤ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਗੈਂਗਸਟਰ ਸਮੂਹਿਕ ਤੌਰ ‘ਤੇ ਹਾਈਵੇਅ ਲੁੱਟਾਂ ਖੋਹਾਂ, ਫਿਰੌਤੀ ਲਈ ਕਤਲ ਦੀ ਕੋਸ਼ਿਸ਼, ਗੈਂਗ ਯੁੱਧ ਅਤੇ ਖੋਹ ਲੈਣ ਦੇ ਕਈ ਮਾਮਲਿਆਂ ਵਿਚ ਸਾਮਲ ਸਨ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਮੋਗਾ ਨੇ ਦੱਸਿਆ ਕਿ ਹਰਮਨਜੀਤ ਸਿੰਘ ਉਰਫ ਹਰਮਨ ਭਾਊ ਜੋ ਗਿਰੋਹ ਦਾ ਮੁੱਖ ਹਿੱਟਮੈਨ ਅਤੇ ਸਾਰਪ ਸ਼ੂਟਰ ਵੀ ਹੈ, ਇੱਕ ਬਦਨਾਮ ਗੈਂਗਸਟਰ ਸੀ ਜੋ  10 ਐਫਆਈਆਰਜ ਵਿੱਚ ਲੋੜੀਂਦਾ ਸੀ। ਪਿਛਲੇ ਦਿਨੀਂ ਉਸ ਵੱਲੋ ਕੀਤੇ ਵੱਖ-ਵੱਖ ਜੁਰਮਾਂ ਦਾ ਪਤਾ ਲਾਉਣ ਦੇ ਉਦੇਸ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਵੱਲੋ ਹਥਿਆਰ ਪ੍ਰਾਪਤ ਕਰਨ ਵਾਲੇ ਸਰੋਤਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਪੰਚਕੂਲਾ ਤੋਂ ਬੰਦੂਕ ਦੀ ਨੋਕ ‘ਤੇ ਖੋਹੀ ਗਈ ਇਕ ਫਾਰਚੂਨਰ ਕਾਰ ਅਤੇ 12 ਬੋਰ ਦੀ ਬੰਦੂਕ ਜੋ ਉਸਨੇ ਕੋਟਕਪੂਰਾ ਦੇ ਹਸਪਤਾਲ ਦੇ ਇੱਕ ਗਾਰਡ ਕੋਲੋਂ ਖੋਹ ਲਈ ਸੀ, ਬਰਾਮਦ ਕੀਤੀ ਗਈ ਹੈ। ਅਗਲੇਰੀ ਪੁੱਛ-ਗਿੱਛ ਨਾਲ ਆਉਣ ਵਾਲੇ ਦਿਨਾਂ ਵਿਚ ਉਸ ਦੇ ਸਾਥੀਆਂ ਦੀ ਹੋਰ ਰਿਕਵਰੀ ਅਤੇ ਗਿਰਫਤਾਰੀਆਂ ਹੋਣ ਦੀ ਸੰਭਾਵਨਾ ਹੈ।