ਦੁਸਹਿਰੇ ਮੌਕੇ ਮੋਦੀ ਸਮੇਤ ਫੂਕੇ ਜਾਣਗੇ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ- ਰਾਜਪਾਲ ਮੰਗਵਾਲ
ਸੰਗਰੂਰ, 23 ਅਕਤੂਬਰ (ਨਿਊਜ਼ ਪੰਜਾਬ)- ਦੁਸਹਿਰੇ ਮੌਕੇ ਪੰਜਾਬ ਦੇ ਕਿਸਾਨਾਂ ਵਲੋਂ ਭਾਜਪਾ, ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਪੰਜਾਬ ਦੇ ਲੋਕਾਂ ਦੀ ਵਿਸ਼ਾਲ ਏਕਤਾ ਅਤੇ ਨਫ਼ਰਤ ਦੇ ਪ੍ਰਗਟਾਵੇ ਲਈ ਬਦੀ ਦੀ ਮੂਰਤ, ਇਸ ਦੇ ਹੰਕਾਰੀ ਕੱਦ ਬੁੱਤਾਂ ਨੂੰ ਕਿਸਾਨਾਂ, ਆਮ ਲੋਕਾਂ ਅਤੇ ਟਰੇਡ ਯੂਨੀਅਨ ਦੇ ਕਾਰਕੁਨਾਂ ਵਲੋਂ ਫੂਕਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਆਗੂ ਰਾਜਪਾਲ ਸਿੰਘ ਮੰਗਵਾਲ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਦਿਨ ਪੰਜਾਬ ਦੇ ਕਿਸਾਨਾਂ ਦੇ ਚੱਲ ਰਹੇ ਘੋਲ ਨੂੰ ਜ਼ਾਲਮ ਅਤੇ ਲੁਟੇਰੀ ਤਿੱਕੜੀ ਵਿਰੁੱਧ ਵਿਆਪਕ ਲੋਕ ਘੋਲ ‘ਚ ਤਬਦੀਲ ਕਰ ਦੇਵੇਗਾ।