ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਤੇ ਪੁੱਜੀ – ਨਿਊ ਯਾਰਕ ਵਿੱਚ ਐਮਰਜੰਸੀ ਦਾ ਐਲਾਨ

ਨਵੀਂ ਦਿੱਲੀ, 8 ਮਾਰਚ -( ਨਿਊਜ਼ ਪੰਜਾਬ ) ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਤੇ ਪੁੱਜ ਗਈ ਹੈ ਜਦੋ ਕਿ ਪ੍ਰਭਾਵਿਤ ਮਰੀਜ਼ ਦੀ ਗਿਣਤੀ 89 ਤੇ ਪੁੱਜਣ ਤੋਂ ਬਾਅਦ ਨਿਊ ਯਾਰਕ ਦੇ ਗਵਰਨਰ ਨੇ ਰਾਜ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ I ਲੋਕਾਂ ਲਈ ਹੈਲਪ ਲਾਈਨ ਨੰਬਰ 8006971220 ਜਾਰੀ ਕੀਤਾ ਹੈ I       90 ਦੇਸ਼ਾਂ ਤਕ ਪੁੱਜਿਆ ਕੋਰੋਨਾ ਵਾਇਰਸ ਹੁਣ ਤੱਕ 3400 ਤੋਂ ਵੱਧ ਜਾਨਾ ਲੈ ਚੁੱਕਾ ਹੈ ਜਦੋ ਕਿ ਇਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਇੱਕ ਲੱਖ ਤੋਂ ਟੱਪ ਚੁੱਕੀ ਹੈ     ਈਰਾਨ ‘ਚ ਕੋਰੋਨਾ ਵਾਇਰਸ ਕਾਰਨ 49 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ‘ਚ ਇਸ ਵਾਇਰਸ ਦੀ ਚਪੇਟ ‘ਚ ਆਉਣ ਕਾਰਨ 194 ਲੋਕਾਂ ਦੀ ਮੌਤ ਹੋ ਚੁੱਕੀ ਹੈ।