ਬੀਬੀਆਂ ਦਾ ਮਾਨ ਵਧਾ ਦਿੱਤਾ ਇਸ ਬੀਬੀ ਨੇ

ਨਵੀਂ ਦਿੱਲੀ, 8 ਮਾਰਚ -( ਨਿਊਜ਼ ਪੰਜਾਬ ) ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦਿੱਲੀ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 103 ਸਾਲਾ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤਾ ਗਿਆ।  ਇਹ ਬਜ਼ੁਰਗ ਬੀਬੀ ਹੁਣ ਤਕ 17 ਗੋਲ੍ਡ ਮੈਡਲ ਜਿੱਤ ਚੁਕੀ ਹੈ ,ਅੰਤਰਰਾਸ਼ਟਰੀ ਦੋੜਾਕ ਬੀਬੀ ਮਾਨ ਕੌਰ ਨੇ ਕੈਨੇਡਾ ਵਿਚ ਮਾਸਟਰਜ਼ ਅਥਲੈਟਿਕਸ  ਚੈਂਪੀਅਨਸ਼ਿਪ ਵਿਚ 4 ਗੋਲ੍ਡ ਮੈਡਲ , ਨਿਊਜ਼ੀਲੈਂਡ ਵਿੱਚ ਆਕਲੈਂਡ ਵਿਖੇ ਹੋਈ ਵਰਲਡ ਮਾਸਟਰਜ਼ ਗੇਮਜ਼ ਵਿੱਚ 1 ਮਿੰਟ 14 ਸੈਕਿੰਡ ਵਿੱਚ ਪੂਰੀ ਕਰ ਕੇ ਗੋਲ੍ਡ ਮੈਡਲ ਜਿਤਿਆ ਸੀ I  ਇਹ ਪੁਰਸਕਾਰ ਉਨ੍ਹਾਂ ਨੂੰ ਐਥਲੈਟਿਕਸ ’ਚ ਕੀਤੀਆਂ ਗਈਆਂ ਪਾਪਤਿਆ ਕਾਰਨ  ਦਿੱਤਾ ਗਿਆ  ਹੈ I