ਕਿਸਾਨ ਜਥੇਬੰਦੀਆਂ ਅਤੇ ਰਿਲਾਇੰਸ ਪੰਪ ਡੀਲਰਾਂ ਵਿਚਾਲੇ ਬੈਠਕ ਜਾਰੀ

ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ)- ਕਿਸਾਨ ਜਥੇਬੰਦੀਆਂ ਦੀ ਬੈਠਕ ਦੌਰਾਨ ਅੱਜ ਰਿਲਾਇੰਸ ਪੰਪਾਂ ਦੇ ਡੀਲਰਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਕਿਸਾਨ ਭਵਨ ਵਿਖੇ ਪੁਲਿਸ ਤਾਇਨਾਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੀ ਰਿਲਾਇੰਸ ਪੰਪਾਂ ਦੇ ਡੀਲਰਾਂ ਦੀ ਬੈਠਕ ਚੱਲ ਰਹੀ ਹੈ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਕੋਈ ਐਲਾਨ ਕੀਤਾ ਜਾਵੇਗਾ।