ਮੁੱਖ ਖ਼ਬਰਾਂਪੰਜਾਬ

ਨੌਜਵਾਨ ਪੀੜ੍ਹੀ ਲਈ ਸਿੱਧੂ ਵੀ ਕੈਪਟਨ – ਹਰੀਸ਼ ਰਾਵਤ

ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੱਚੇ ਇਨਸਾਨ ਹਨ। ਉਨ੍ਹਾਂ ਦਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੱਲ ਖ਼ਾਸ ਲਗਾਅ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਜੰਗ ਜਿੱਤਣ ਲਈ ਬਹੁਤ ਸਾਰੇ ਕੈਪਟਨ ਚਾਹੀਦੇ ਹਨ। ਸਾਡੇ ਸਾਰਿਆਂ ਦੇ ਕੈਪਟਨ ਰਾਹੁਲ ਹਨ। ਪੰਜਾਬ ਦੇ ਕੈਪਟਨ ਮੁੱਖ ਮੰਤਰੀ ਹਨ ਅਤੇ ਨੌਜਵਾਨ ਪੀੜ੍ਹੀ ਲਈ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਹਨ। ਹੁਣ ਸਾਰੇ ਭਰਮ ਦੂਰ ਹੋ ਚੁੱਕੇ ਹਨ।