ਧਰਮਸੋਤ ਮਾਮਲੇ ‘ਚ ਜਾਂਚ ਸੀਬੀਆਈ ਨੂੰ ਦੇਣੀ ਜਾਂ ਨਹੀਂ ਇਹ ਮੁੱਖ ਮੰਤਰੀ ਦੇ ਅਧਿਕਾਰ ਦਾ ਖੇਤਰ – ਰਾਣਾ ਗੁਰਜੀਤ
ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ) – ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਧਰਮਸੋਤ ਦੇ ਮਾਮਲੇ ਵਿਚ ਕਿਹਾ ਕਿ ਦੋਸ਼ ਕਿਸੇ ‘ਤੇ ਵੀ ਲਗਾਏ ਜਾ ਸਕਦੇ ਹਨ। ਜੇ ਉਸ ਦੀ ਜਾਂਚ ਹੋਵੇ ਤਾਂ ਉਹ ਜਾਂਚ ਤੋਂ ਕਲੀਨ ਚਿੱਟ ਮਿਲੇ ਤਾਂ ਕੋਈ ਮਸਲਾ ਨਹੀਂ ਰਹਿ ਜਾਂਦਾ। ਸੀਬੀਆਈ ਨੂੰ ਜਾਂਚ ਦੇਣੀ ਹੈ ਜਾਂ ਨਹੀਂ ਇਹ ਮੁੱਖ ਮੰਤਰੀ ਦੇ ਅਧਿਕਾਰ ਦਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।