ਹਾਥਰਸ ਕਾਂਡ ਤੋਂ ਸਦਮੇ ‘ਚ ਆਏ ਵਾਲਮੀਕੀ ਸਮਾਜ ਦੇ 50 ਪਰਿਵਾਰਾਂ ਨੇ ਕੀਤਾ ਧਰਮ ਪਰਿਵਰਤਨ

ਗਾਜ਼ੀਆਬਾਦ, 21 ਅਕਤੂਬਰ (ਨਿਊਜ਼ ਪੰਜਾਬ)- ਹਾਥਰਸ ਕਾਂਡ ਤੋਂ ਸਦਮੇ ਵਿਚ ਆਏ ਵਾਲਮੀਕੀ ਸਮਾਜ ਦੇ 50 ਪਰਿਵਾਰਾਂ ਦੇ 236 ਲੋਕਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਹੈ। ਮਾਮਲਾ ਗਾਜ਼ੀਆਬਾਦ ਦੇ ਕਰਹੇੜਾ ਇਲਾਕੇ ਦਾ ਹੈ। ਇਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਪੜਪੋਤੇ ਰਾਜਰਤਨ ਅੰਬੇਡਕਰ ਦੀ ਮੌਜੂਦਗੀ ਵਿਚ ਬੁੱਧ ਧਰਮ ਅਪਣਾ ਲਿਆ ਹੈ।