ਮੁੱਖ ਖ਼ਬਰਾਂਪੰਜਾਬ

ਅਮਰੀਕਾ ਤੋਂ ਡਿਪੋਰਟ ਕੀਤੇ 150 ਭਾਰਤੀ ਅੱਜ ਪੁੱਜਣਗੇ ਰਾਜਾਸਾਂਸੀ

ਰਾਜਾਸਾਂਸੀ, (ਹੇਰ) 21 ਅਕਤੂਬਰ (ਨਿਊਜ਼ ਪੰਜਾਬ)- ਆਪਣੇ ਪਰਿਵਾਰ ਦੇ ਬਿਹਤਰੀਨ ਜੀਵਨ ਦੀ ਆਸ ਕਰਦਿਆਂ ਅਮਰੀਕਾ ਵਿਚ ਭਾਰਤ ਤੋਂ ਕਥਿਤ ਤੌਰ ‘ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ‘ਤੇ ਉੱਥੇ ਪੱਕੇ ਹੋਣ ਦੀ ਕਾਨੂੰਨੀ ਲੜਾਈ ਹਾਰ ਚੁੱਕੇ ਭਾਰਤੀਆਂ ਨੂੰ ਵਾਪਸ ਮੁਲਕ ਭੇਜਣ ਦੇ ਸਿਲਸਿਲੇ ਤਹਿਤ ਟਰੰਪ ਸਰਕਾਰ ਵੱਲੋਂ ਅੱਜ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਤਕਰੀਬਨ 150 ਲੋਕਾਂ ਨੂੰ ਲੈ ਕੇ ਇਕ ਚਾਰਟਰਡ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸ਼ਾਮੀਂ 4.30 ਆਉਣ ਬਾਰੇ ਪਤਾ ਲੱਗਾ ਹੈ। ਯਾਦ ਰਹੇ ਕਿ ਹੁਣ ਤੱਕ ਦੀ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਲੈ ਕੇ ਆਉਣ ਵਾਲੀ ਪੰਜਵੀਂ ਉਡਾਣ ਹੈ।