ਨਰਮੇ ਦੀ ਬੋਲੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਭੀਖੀ-ਬੁਢਲਾਡਾ ਮੁੱਖ ਮਾਰਗ ਕੀਤਾ ਜਾਮ

ਬੁਢਲਾਡਾ, 19 ਅਕਤੂਬਰ (ਨਿਊਜ਼ ਪੰਜਾਬ)- ਸਥਾਨਕ ਜੀਰੀ ਯਾਰਡ ਵਿਖੇ ਸੀ. ਸੀ. ਆਈ. ਵਲੋਂ ਨਰਮੇ ਦੀ ਬੋਲੀ ਨਾ ਕਰਨ ਦੇ ਰੋਸ ਵਜੋਂ ਅੱਜ ਸੈਂਕੜੇ ਕਿਸਾਨਾਂ ਵਲੋਂ ਭੀਖੀ-ਬੁਢਲਾਡਾ ਮੁੱਖ ਮਾਰਗ ਜਾਮ ਕਰਕੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।