ਦਰੱਖਤਾਂ ਦੀ ਬੋਲੀ ਰੱਦ ਹੋਣ ‘ਤੇ ਭੜਕੇ ਠੇਕੇਦਾਰ, ਡਿਪਟੀ ਡਾਇਰੈਕਟਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਗੜ੍ਹਸ਼ੰਕਰ, 19 ਅਕਤੂਬਰ (ਨਿਊਜ਼ ਪੰਜਾਬ)- ਗੜ੍ਹਸ਼ੰਕਰ ਦੇ ਪਿੰਡ ਬੋੜਾ ਵਿਖੇ ਅੱਜ ਰੱਖੀ ਗਈ 690 ਸਫ਼ੈਦੇ ਦੇ ਦਰੱਖਤਾਂ ਦੀ ਬੋਲੀ ਦੇਣ ਆਏ 100 ਦੇ ਕਰੀਬ ਠੇਕੇਦਾਰਾਂ ਵਲੋਂ ਬਿਨਾਂ ਕਿਸੇ ਕਾਰਨ ਬੋਲੀ ਰੱਦ ਕੀਤੇ ਜਾਣ ‘ਤੇ ਰੋਸ ਪ੍ਰਗਟਾਉਂਦੇ ਹੋਏ ਵਿਭਾਗ ਦੇ ਡਿਪਟੀ ਡਾਇਰੈਕਟਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਠੇਕੇਦਾਰ ਨੇ ਦੋਸ਼ ਲਗਾਇਆ ਕਿ ਹਰ ਠੇਕੇਦਾਰ 5 ਲੱਖ ਦੀ ਸਕਿਓਰਿਟੀ ਰਕਮ ਲੈ ਕੇ ਆਇਆ ਸੀ ਅਤੇ ਮੌਕੇ ‘ਤੇ ਮੌਜੂਦ ਵਿਭਾਗ ਦੇ ਡਿਪਟੀ ਡਾਇਰੈਕਟਰ ਵਲੋਂ ਬਿਨਾਂ ਕਿਸੇ ਕਾਰਨ ਕੁਝ ਮਿੰਟਾਂ ‘ਚ ਹੀ ਬੋਲੀ ਰੱਦ ਕਰ ਦਿੱਤੀ ਗਈ। ਠੇਕੇਦਾਰ ਨੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਕਾਰਵਾਈ ਦੀ ਮੰਗ ਕੀਤੀ। ਠੇਕੇਦਾਰਾਂ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਬੋਲੀ ਦੇਣ ਆਏ ਠੇਕੇਦਾਰ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।