ਫਾਈਨਾਂਸ ਕੰਪਨੀ ‘ਚ ਡਾਕਾ ਮਾਰਨ ਆਏ ਹਥਿਆਰਬੰਦ ਲੁਟੇਰੇ ਪੁਲਿਸ ਨੇ ਮੁਕਾਬਲੇ ਮਗਰੋਂ ਕੀਤੇ ਕਾਬੂ, ਦੋ ਕੰਪਨੀ ਮੁਲਾਜ਼ਮ ਜ਼ਖਮੀ
ਲੁਧਿਆਣਾ, 16 ਅਕਤੂਬਰ (ਨਿਊਜ਼ ਪੰਜਾਬ) – ਸਥਾਨਕ ਦੁੱਗਰੀ ਰੋਡ ‘ਤੇ ਮੁਥੂਟ ਫਾਈਨਾਂਸ ਕੰਪਨੀ ਨੂੰ ਲੁੱਟਣ ਆਏ ਤਿੰਨ ਹਥਿਆਰਬੰਦ ਲੁਟੇਰੇਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਕੰਪਨੀ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਹਨ। ਜਦਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਤਿੰਨ ਲੁਟੇਰੇਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਜਾਰੀ ਹੈ। ਘਟਨਾ ਅੱਜ ਸਵੇਰੇ ਸਵਾ 9 ਵਜੇ ਦੇ ਕਰੀਬ ਦੀ ਹੈ।