ਸ਼ਰੇਆਮ ਗੋਲੀ ਚਲਾਉਣ ਵਾਲਾ ਭਾਜਪਾ ਵਰਕਰ ਫ਼ਰਾਰ, ਯੋਗੀ ਨੇ ਦੋ ਅਧਿਕਾਰੀ ਕੀਤੇ ਮੁਅੱਤਲ
ਲਖਨਊ, 16 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਦੇ ਬਲੀਆ ਦੇ ਰੇਵਤੀ ਥਾਣੇ ਦੇ ਦੁਰਜਨਪੁਰ ਵਿਚ ਖੁੱਲ੍ਹੀ ਪੰਚਾਇਤ ਵਿਚ ਇਕ ਵਿਅਕਤੀ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਇਕ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਗੋਲੀ ਚਲਾਉਣ ਵਾਲਾ ਮੁੱਖ ਦੋਸ਼ੀ ਭਾਜਪਾ ਵਰਕਰ ਹੈ, ਜਿਸ ਦੀ ਭਾਜਪਾ ਵਿਧਾਇਕ ਨਾਲ ਖ਼ਾਸ ਨੇੜਤਾ ਹੈ। ਘਟਨਾ ਤੋਂ ਨਾਰਾਜ਼ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਲਾਕੇ ਦੇ ਐਸ.ਡੀ.ਐਮ. ਤੇ ਸੀ.ਓ. ਨੂੰ ਮੁਅੱਤਲ ਕਰ ਦਿੱਤਾ ਹੈ।