ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੋਲਕਾਤਾ ਪੁੱਜੇ ਸਿਰਸਾ, ਪੱਛਮੀ ਬੰਗਾਲ ਦੇ ਗਵਰਨਰ ਨਾਲ ਕਰਨਗੇ ਮੁਲਾਕਾਤ
ਕੋਲਕਾਤਾ, 14 ਅਕਤੂਬਰ (ਨਿਊਜ਼ ਪੰਜਾਬ)-ਕੋਲਕਾਤਾ ‘ਚ ਬਲਵਿੰਦਰ ਸਿੰਘ ਨਾਮਕ ਸਿੱਖ ਦੀ ਪੁਲਿਸ ਵੱਲੋਂ ਦਸਤਾਰ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਲਵਿੰਦਰ ਸਿੰਘ ਦੀ ਪਤਨੀ ਤੇ ਬੇਟੇ ਸਮੇਤ ਇਕ ਵਫ਼ਦ ਨਾਲ ਬਲਵਿੰਦਰ ਸਿੰਘ ਨਾਲ ਮੁਲਾਕਾਤ ਲਈ ਹਾਵੜਾ ਪੁਲਿਸ ਸਟੇਸ਼ਨ ਪੁੱਜੇ ਹਨ। ਇਸ ਦੇ ਨਾਲ ਹੀ ਉਹ ਪੱਛਮੀ ਬੰਗਾਲ ਦੇ ਗਵਰਨਰ ਨਾਲ ਮੁਲਾਕਾਤ ਵੀ ਕਰਨਗੇ।