ਕਿਸਾਨ ਜਥੇਬੰਦੀਆਂ ਨੇ ਕਮਾਲਪੁਰ ਟੋਲ ਪਲਾਜ਼ੇ ‘ਤੇ ਲਾਇਆ ਧਰਨਾ
ਸ੍ਰੀ ਚਮਕੌਰ ਸਾਹਿਬ, 14 ਅਕਤੂਬਰ (ਨਿਊਜ਼ ਪੰਜਾਬ) – ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ ਤੇ ਪਿੰਡ ਕਮਾਲਪੁਰ ਨੇੜਲੇ ਟੋਲ ਪਲਾਜ਼ੇ ਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਅਤੇ ਟੋਲ ਪਲਾਜ਼ੇ ਨੂੰ ਬੰਦ ਕਰਕੇ ਸਾਰੇ ਵਾਹਨਾਂ ਨੂੰ ਬਿਨਾਂ ਪਰਚੀਆਂ ਕਟਾਏ ਲੰਘਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਟੋਲ ਪਲਾਜ਼ੇ ਨੇੜਲੇ ਖੇਤਰ ਦੇ ਕਰੀਬ 10-12 ਪਿੰਡਾਂ ਦੇ ਕਿਸਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਕਤ ਬਿੱਲਾਂ ਨੂੰ ਵਾਪਸ ਨਹੀ ਲੈਂਦੀ ਉਹ ਧਰਨੇ ਬੈਠੇ ਰਹਿਣਗੇ।