ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਰਹੀ ਬੇਸਿੱਟਾ, ਕਿਸਾਨ ਨਿਰਾਸ਼ ਦਿਖਾਈ ਦਿੱਤੇ
ਅਜਨਾਲਾ, 14 ਅਕਤੂਬਰ (ਨਿਊਜ਼ ਪੰਜਾਬ) – ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਸੱਦੇ ‘ਤੇ ਦਿੱਲੀ ਵਿਚ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਰਿਪੋਰਟਾਂ ਮੁਤਾਬਿਕ ਕਿਸਾਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਕੋਈ ਵੀ ਮੰਤਰੀ ਮਿਲਣ ਨਹੀਂ ਆਇਆ। ਕੇਂਦਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕਿਸਾਨ ਮੀਟਿੰਗ ਤੋਂ ਬਾਅਦ ਬੇਹੱਦ ਨਿਰਾਸ਼ ਦਿਖਾਈ ਦਿੱਤੇ ਅਤੇ ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ।