ਲਾਢੂਵਾਲ ਟੋਲ ਪਲਾਜ਼ਾ ‘ਤੇ ਧਰਨਾ ਜਾਰੀ, ਕਲਾਕਾਰਾਂ ਦੀ ਹੋ ਰਹੀ ਹੈ ਸ਼ਮੂਲੀਅਤ

ਲਾਢੂਵਾਲ, 14 ਅਕਤੂਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਲੁਧਿਆਣਾ ਸਥਿਤ ਲਾਢੂਵਾਲ ਟੋਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਅੱਠਵੇਂ ਦਿਨ ਵੀ ਜਾਰੀ ਹੈ । ਧਰਨੇ ਵਿਚ ਕਿਸਾਨਾਂ ਦੇ ਨਾਲ ਨਾਲ ਬੀਬੀਆਂ, ਨੌਜਵਾਨਾਂ ਖੇਡ ਪ੍ਰੇਮੀਆਂ ਅਤੇ ਕਲਾਕਾਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਬੂਟਾ ਮੁਹੰਮਦ ਅਤੇ ਗੀਤਕਾਰ ਲਾਲ ਅਠੌਲੀ ਵਾਲਾ ਵੀ ਲਾਢੂਵਾਲ ਪਲਾਜ਼ੇ ਦੇ ਧਰਨੇ ਵਿਚ ਪੁੱਜੇ।