ਪੈਟਰੋਲ ਦੀ ਭਰੀ ਬੋਤਲ ਲੈ ਕੇ ਔਰਤ ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ

ਖੰਨਾ, 14 ਅਕਤੂਬਰ (ਨਿਊਜ਼ ਪੰਜਾਬ) – ਅੱਜ ਇੱਕ ਔਰਤ ਖੰਨਾ ਦੀ ਸਬਜ਼ੀ ਮੰਡੀ ਅਮਲੋਹ ਰੋਡ ‘ਤੇ ਬਣੀ ਪਾਣੀ ਦੀ ਟੈਂਕੀ ਉੱਪਰ ਪੈਟਰੋਲ ਦੀ ਭਰੀ ਇੱਕ ਬੋਤਲ ਲੈ ਚੜ੍ਹ ਗਈ ਅਤੇ ਰੌਲਾ ਪਾਉਣ ਲੱਗੀ ਕਿ ਪੁਲਿਸ ਉਸ ਦੇ ਨੌਜਵਾਨ ਪੁੱਤਰ ਨੂੰ ਤੰਗ ਕਰਦੀ ਹੈ। ਨਜਾਇਜ਼ ਕੇਸ ਪਾਉਂਦੀ ਹੈ। ਉਸ ਨੇ ਕਾਫੀ ਪੈਸੇ ਲੈਣ ਦੇ ਇਲਜ਼ਾਮ ਵੀ ਲਾਏ। ਪਤਾ ਲੱਗਦੇ ਸਾਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜੀ। ਐਸ.ਪੀ.ਤਰੁਣ ਰਤਨ, ਡੀ.ਐਸ. ਪੀ. ਰਾਜਨ ਪਰਮਿੰਦਰ ਸਿੰਘ ਮੱਲ੍ਹੀ ਅਤੇ ਐਸ.ਐਚ.ਓ ਲਾਭ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਔਰਤ ਨੂੰ ਟੈਂਕੀ ਤੋਂ ਉਤਾਰਿਆ ਗਿਆ। ਇਸ ਮੰਤਵ ਲਈ ਪੁਲਿਸ ਨੇ ਔਰਤ ਦੇ ਵਾਕਿਫ ਪੱਤਰਕਾਰ ਦੀ ਮਦਦ ਲਈ ਗਈ। ਔਰਤ ਦੀ ਪਹਿਚਾਣ ਹੈਪੀ ਪਤਨੀ ਕਿਰਪਾਲ ਸਿੰਘ ਵਾਸੀ ਤੁਰਮਰੀ ਵਜੋਂ ਹੋਈ।