ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਪਿਉ ਨੇ ਛੇ ਮਹੀਨੇ ਦੀ ਧੀ ਨੂੰ ਕੰਧ ‘ਚ ਮਾਰ ਕੇ ਮੁਕਾਇਆ
ਪਤਨੀ, ਸਹੁਰਾ ਵੀ ਕੀਤੇ ਜ਼ਖਮੀ
ਭਗਤਾ ਭਾਈਕਾ (ਬਠਿੰਡਾ), 14 ਅਕਤੂਬਰ (ਨਿਊਜ਼ ਪੰਜਾਬ)- ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਆਦਮਪੁਰਾ ਵਿਖੇ ਬੀਤੀ ਰਾਤ ਇਕ ਪਿਉ ਵੱਲੋਂ ਆਪਣੀ ਛੇ ਕੁ ਮਹੀਨਿਆਂ ਦੀ ਮਾਸੂਮ ਬੇਟੀ ਨੂੰ ਕੰਧ ‘ਚ ਮਾਰ ਕੇ ਮਾਰ ਮੁਕਾਉਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਘਟਨਾ ਦੌਰਾਨ ਪਤਨੀ ਤੇ ਸਹੁਰਾ ਵੀ ਜ਼ਖਮੀ ਹੋ ਗਏ ਹਨ। ਸੂਤਰਾਂ ਅਨੁਸਾਰ ਮ੍ਰਿਤਕ ਲੜਕੀ ਦਾ ਪਿਤਾ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਹੈ। ਜੋ ਕਿ ਬੀਤੇ ਕੱਲ੍ਹ ਬਠਿੰਡਾ ਤੋਂ ਦਿਮਾਗ਼ ਦੀ ਦਵਾਈ ਵੀ ਲੈ ਕੇ ਆਇਆ ਸੀ। ਘਟਨਾ ਦੌਰਾਨ ਪਿਤਾ ਵਲੋਂ ਮਾਸੂਮ ਜ਼ਖਮੀ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀ ਆਪਣੀ ਹੀ ਪਤਨੀ ਅਤੇ ਸਹੁਰੇ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ। ਸਥਾਨਕ ਪੁਲਿਸ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।