ਦੇਸ਼ ਵਿਚ ਕੋਰੋਨਾ ਕੇਸ 72 ਲੱਖ ਤੋਂ ਪਾਰ

ਨਵੀਂ ਦਿੱਲੀ, 14 ਅਕਤੂਬਰ (ਨਿਊਜ਼ ਪੰਜਾਬ)- ਦੇਸ਼ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 72 ਲੱਖ 39 ਹਜ਼ਾਰ 390 ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ 63 ਹਜ਼ਾਰ 509 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 730 ਮੌਤਾਂ ਹੋਈਆਂ ਹਨ। ਦੇਸ਼ ਵਿਚ ਕੋਰੋਨਾ ਕਾਰਨ 1 ਲੱਖ 10 ਹਜ਼ਾਰ 586 ਲੋਕ ਜਾਨ ਗੁਆ ਚੁੱਕੇ ਹਨ।