ਭਾਜਪਾ ਸੂਬਾ ਪ੍ਰਧਾਨ ਤੇ ਹੋਏ ਹਮਲੇ ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਭਾਜਪਾ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਪਠਾਨਕੋਟ, 13 ਅਕਤੂਬਰ (ਨਿਊਜ਼ ਪੰਜਾਬ) – ਭਾਜਪਾ ਸੂਬਾ ਪ੍ਰਧਾਨ ਤੇ ਅਸ਼ਵਨੀ ਸ਼ਰਮਾ ‘ਤੇ ਬੀਤੀ ਦੇਰ ਰਾਤ ਹੋਏ ਹਮਲੇ ਨੂੰ ਲੈ ਕੇ ਅੱਜ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਦੇ ਵਿਚ ਸਥਾਨਕ ਵਾਲਮੀਕਿ ਚੌਕ ਵਿਖੇ ਚੱਕਾ ਜਾਮ ਕੀਤਾ ਗਿਆ ਅਤੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਵਿਧਾਇਕ ਦਿਨੇਸ਼ ਸਿੰਘ ਬੱਬੂ, ਭਾਜਪਾ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਦੀਪਾਂਸ਼ੂ ਘਈ, ਜ਼ਿਲ੍ਹਾ ਐੱਸ.ਸੀ ਮੋਰਚਾ ਦੇ ਪ੍ਰਧਾਨ ਜੋਗਿੰਦਰ ਸ਼ੀਲ, ਸਾਬਕਾ ਵਿਧਾਇਕਾ ਸੀਮਾ ਦੇਵੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਅਹੁਦੇਦਾਰ ਪਹੁੰਚੇ। ਭਾਜਪਾ ਆਗੂਆਂ ਨੇ ਇਸ ਹਮਲੇ ਪਿੱਛੇ ਕਾਂਗਰਸ ਦਾ ਹੱਥ ਦੱਸਿਆ।