ਸਥਿਤੀ ਤਣਾਅ ਪੂਰਨ : ਭਗਵੰਤ ਮਾਨ ਨੰਗਲ ਲਈ ਰਵਾਨਾ – ਬੀਬੀਐਮਬੀ ਚੇਅਰਮੈਨ ਨੇ ਹਰਿਆਣਾ ਪਾਣੀ ਛੱਡਣ ਲਈ ਦਬਾਅ ਬਣਾਇਆ – ਪੁਲਿਸ ਨੇ ਕੁੱਝ ਅਧਿਕਾਰੀ ਹਿਰਾਸਤ ਵਿੱਚ ਲਏ
ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਮਾਮਲਾ ਅੱਜ ਫ਼ੇਰ ਤਣਾਅ ਪੂਰਨ ਬਣ ਗਿਆ ਹੈ , ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਪਾਣੀ ਛੱਡਣ ਲਈ ਨੰਗਲ ਪੁੱਜ ਗਏ ਹਨ ਅਤੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਪਹੁੰਚ ਰਹੇ ਹਨ, ਸੂਚਨਾ ਅਨੁਸਾਰ ਪੰਜਾਬ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਡਵੋਕੇਟ ਜਨਰਲ ਪੰਜਾਬ ਦੇ ਨਾਲ ਨੰਗਲ ਵੱਲ ਜਾ ਰਹੇ ਹਨ ਅਤੇ ਉਨ੍ਹਾਂ ਦੇ ਕਿਸੇ ਸਮੇਂ ਪਹੁੰਚਣ ਦੀ ਉਮੀਦ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਭਾਖੜਾ ਨੰਗਲ ਡੈਮ ਅਤੇ ਲੋਹੰਦ ਕੰਟਰੋਲ ਰੂਮ ਦੇ ਕੰਮਕਾਜ ਵਿੱਚ ਦਖਲ ਦੇਣ ਤੋਂ ਰੋਕਣ ਤੋਂ ਇੱਕ ਦਿਨ ਬਾਅਦ, ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਪਾਣੀ ਛੱਡਣ ਲਈ ਨੰਗਲ ਪੁੱਜ ਗਏ ਹਨ। ਦੂਜੇ ਪਾਸੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਪਹੁੰਚ ਗਏ ਹਨ , ਇਸ ਡਰੋਂ ਕਿ ਅਧਿਕਾਰੀਆਂ ਨੂੰ ਬੀਬੀਐਮਬੀ ਚੇਅਰਮੈਨ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ‘ਮਜ਼ਬੂਰ’ ਕਰ ਸਕਦਾ ਹੈ।
ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਬੀਬੀਐਮਬੀ ਦੇ ਅਧਿਕਾਰੀਆਂ ਨੇ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ, ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਹਾਲੇ ਇਸ ਦੀ ਪੁੱਸ਼ਟੀ ਨਹੀਂ ਹੋ ਸਕੀ ਨਾ ਹੀ ਸਰਕਾਰੀ ਤੋਰ ਤੇ ਸਪਸ਼ਟ ਕੀਤਾ ਗਿਆ ਹੈ ਮੌਕੇ ਤੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ।
ਸੂਚਨਾ ਅਨੁਸਾਰ ਬੀਬੀਐਮਬੀ ਦੇ ਇੱਕ ਅਧਿਕਾਰੀ ਨੇ ਨੰਗਲ ਡੈਮ ਤੋਂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਤਰੁੰਤ ਹਿਰਾਸਤ ਵਿੱਚ ਲੈ ਲਿਆ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਡਵੋਕੇਟ ਜਨਰਲ ਪੰਜਾਬ ਦੇ ਨਾਲ ਨੰਗਲ ਵੱਲ ਜਾ ਰਹੇ ਹਨ ਅਤੇ ਉਨ੍ਹਾਂ ਦੇ ਕਿਸੇ ਸਮੇਂ ਪਹੁੰਚਣ ਦੀ ਉਮੀਦ ਹੈ।
ਪਤਾ ਲੱਗਾ ਹੈ ਕਿ ਬੀਬੀਐਮਬੀ ਚੇਅਰਮੈਨ ਵੀ ਨੰਗਲ ਜਾ ਰਹੇ ਹਨ।