ਮੁੱਖ ਖ਼ਬਰਾਂਪੰਜਾਬ

BBMB ਅਧਿਕਾਰੀਆਂ ਵੱਲੋਂ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੀਤੀ ਕੋਸ਼ਿਸ਼,ਪੁਲਿਸ ਨੇ ਕੀਤੀ ਨਾਕਾਮ -ਅੱਜ ਮੁੜ ਨੰਗਲ ਡੈਮ ਤੇ ਜਾਣਗੇ ਪੰਜਾਬ ਦੇ CM ਭਗਵੰਤ ਮਾਨ

ਨਿਊਜ਼ ਪੰਜਾਬ

ਚੰਡੀਗੜ੍ਹ:-8 ਮਈ 2025

BBMB ਦੇ ਅਧਿਕਾਰੀਆਂ ਵੱਲੋਂ ਬੀਤੀ ਰਾਤ ਨੰਗਲ ਡੈਮ ਤੋਂ ਪਾਣੀ ਹਰਿਆਣਾ ਵੱਲ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਪੁਲਿਸ ਨੂੰ ਸੂਚਨਾ ਮਿਲਣ ਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ।

ਜਾਣਕਾਰੀ ਅਨੁਸਾਰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਨੂੰ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ ਉੱਥੇ ਖੁਦ ਜਾ ਕੇ ਜਿੱਥੇ ਪੁਲਿਸ ਮੁਲਾਜ਼ਮਾਂ ਦਾ ਹੌਸਲਾ ਫਜਾਈ ਵੀ ਕਰਨਗੇ ਤੇ ਬਕਾਇਦਾ ਤੌਰ ਤੇ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਤਾੜਨਾ ਵੀ ਕਰ ਸਕਦੇ ਹਨ ।