ਹੈਲੀਕਾਪਟਰ ਹਾਦਸਾਗ੍ਰਸਤ : 6 ਮੌਤਾਂ – ਗੰਗਾਨਾਨੀ ਖੇਤਰ ਵਿੱਚ ਵਾਪਰਿਆ ਹਾਦਸਾ – ਪੁਲਿਸ ਅਤੇ ਬਚਾਓ ਟੀਮਾਂ ਮੌਕੇ ‘ਤੇ
ਉੱਤਰਾਖੰਡ ਦੇ ਗੰਗਾਨਾਨੀ ਖੇਤਰ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਗੰਗੋਤਰੀ ਧਾਮ ਜਾ ਰਹੇ ਸ਼ਰਧਾਲੂਆਂ ਦਾ ਦੱਸਿਆ ਜਾ ਰਿਹਾ ਹੈ। ਵੀਰਵਾਰ ਸਵੇਰੇ, ਉੱਤਰਕਾਸ਼ੀ ਵਿੱਚ ਗੰਗਨਾਈ ਤੋਂ ਪਰੇ ਹੈਲੀਕਾਪਟਰ ਦੇ ਹਾਦਸੇ ਦੀ ਖ਼ਬਰ ਹੈ, ਪੁਲਿਸ, ਐਨਡੀਆਰਐਫ, ਐਸਡੀਆਰਐਫ ਦੀ ਟੀਮ ਮੌਕੇ ‘ਤੇ ਪੁੱਜ ਗਈਆਂ ਹਨ ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਪਾਇਲਟ ਜ਼ਖਮੀ ਹੈ। ਪੁਲਿਸ ਪ੍ਰਸ਼ਾਸਨ ਦੇ ਨਾਲ, ਆਫ਼ਤ ਪ੍ਰਬੰਧਨ ਟੀਮ ਵੀ ਮੌਕੇ ‘ਤੇ ਰਵਾਨਾ ਹੋ ਗਈ। ਟੀਮ ਨੇ ਮੌਕੇ ‘ਤੇ ਪਹੁੰਚਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਹ ਹੈਲੀਕਾਪਟਰ ਇੱਕ ਨਿੱਜੀ ਕੰਪਨੀ, ਐਰੋ ਟ੍ਰਿੰਕ ਦਾ ਸੀ ਅਤੇ ਇਸ ਵਿੱਚ ਸੱਤ ਲੋਕ ਸਵਾਰ ਸਨ।