ਰਾਜਸਥਾਨ ਵਿਚ ਬਜ਼ੁਰਗ ਦੀ ਪੱਥਰਾਂ ਨਾਲ ਕੁੱਟ-ਕੁੱਟ ਕੇ ਹੱਤਿਆ

ਸੀਕਰ, 13 ਅਕਤੂਬਰ (ਨਿਊਜ਼ ਪੰਜਾਬ)- ਰਾਜਸਥਾਨ ‘ਚ ਘ੍ਰਿਣਤ ਕਿਸਮ ਦੇ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ। ਕਰੌਲੀ ਵਿਚ ਬਜ਼ੁਰਗ ਪੁਜਾਰੀ ਨੂੰ ਜਿੰਦਾ ਸਾੜਨ ਤੋਂ ਬਾਅਦ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਸੀਕਰ ਵਿਚ ਇਕ ਬਜ਼ੁਰਗ ਨੂੰ ਪੱਥਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।