ਅਰੋਗਿਯਾ ਸੇਤੂ ਐਪ ਦੀ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਪ੍ਰਸੰਸਾ

ਨਵੀਂ ਦਿੱਲੀ, 13 ਅਕਤੂਬਰ (ਨਿਊਜ਼ ਪੰਜਾਬ)- ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਦਨੋਮ ਗੈਬਰੇਅਸਿਸ ਨੇ ਕਿਹਾ ਹੈ ਕਿ ਭਾਰਤ ਦੀ ਅਰੋਗਿਯਾ ਸੇਤੂ ਐਪ ਨੂੰ 150 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤੀ ਹੈ। ਜਿਸ ਨਾਲ ਸ਼ਹਿਰੀ ਸਿਹਤ ਵਿਭਾਗ ਨੂੰ ਉਨ੍ਹਾਂ ਇਲਾਕਿਆਂ ਨੂੰ ਪਹਿਚਾਨਣ ‘ਚ ਮਦਦ ਮਿਲੀ ਹੈ ਕਿ ਜਿਸ ਇਲਾਕੇ ਵਿਚ ਕੋਰੋਨਾ ਦੇ ਕੇਸ ਵੱਧ ਹੋਣ ਤੇ ਉੱਤੇ ਟੈੱਸਟ ਕਰਨ ਦੀ ਪ੍ਰਕਿਰਿਆ ਨੂੰ ਵਧਾਇਆ ਜਾਵੇ।