ਦਿੱਲੀ ਵਿਚ ਧੁਆਂਖੀ ਧੁੰਧ ਦਾ ਫੈਲਾਅ ਸ਼ੁਰੂ, ਦ੍ਰਿਸ਼ਟ ਸਪਸ਼ਟਤਾ ‘ਚ ਗਿਰਾਵਟ

ਨਵੀਂ ਦਿੱਲੀ, 13 ਅਕਤੂਬਰ (ਨਿਊਜ਼ ਪੰਜਾਬ)- ਦਿੱਲੀ ਵਿਚ ਇਕ ਵਾਰ ਫਿਰ ਹਵਾ ਗੁਣਵੱਤਾ ਖ਼ਰਾਬ ਹੋ ਗਈ ਹੈ। ਹਵਾ ਗੁਣਵੱਤਾ ਸੂਚਕਅੰਕ ਇਨ੍ਹਾਂ ਖ਼ਰਾਬ ਹੈ ਕਿ ਭੀੜ ਭਾੜ ਵਾਲੇ ਇਲਾਕਿਆਂ ਵਿਚ ਅੱਖਾਂ ਵਿਚ ਜਲਨ ਹੋ ਰਹੀ ਹੈ। ਸਾਹ ਲੈਣ ‘ਚ ਤਕਲੀਫ ਮਹਿਸੂਸ ਕੀਤੀ ਜਾ ਰਹੀ ਹੈ। ਆਸਮਾਨ ਵਿਚ ਧੁਆਂਖੀ ਧੁੰਧ ਛਾ ਰਹੀ ਹੈ। ਜਾਣਕਾਰੀ ਅਨੁਸਾਰ ਆਈ.ਟੀ.ਓ. ‘ਚ ਹਵਾ ਗੁਣਵੱਤਾ ਸੂਚਕਅੰਕ 332 ਦਰਜ ਕੀਤਾ ਗਿਆ ਅਤੇ ਦ੍ਰਿਸ਼ਟ ਸਪਸ਼ਟਤਾ (ਵਿਜ਼ੀਬਿਲਟੀ) ਧੁੰਧਲੀ ਹੋ ਗਈ ਹੈ।