ਭਾਜਪਾ ‘ਚ ਸ਼ਾਮਿਲ ਹੋਈ ਖ਼ੁਸ਼ਬੂ ਸੁੰਦਰ

ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਤਾਮਿਲਨਾਡੂ ‘ਚ ਅਦਾਕਾਰਾ ਤੋਂ ਨੇਤਾ ਬਣੀ ਖ਼ੁਸ਼ਬੂ ਸੁੰਦਰ ਅੱਜ ਭਾਜਪਾ ‘ਚ ਸ਼ਾਮਿਲ ਹੋ ਗਈ। ਉਨ੍ਹਾਂ ਨੇ ਰਾਜਧਾਨੀ ਦਿੱਲੀ ‘ਚ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ  ਗ੍ਰਹਿਣ ਕੀਤੀ। ਦੱਸਣਯੋਗ ਹੈ ਕਿ ਖ਼ੁਸ਼ਬੂ ਸੁੰਦਰ ਨੇ ਅੱਜ ਹੀ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ।