ਪਾਤੜਾਂ ਦੇ ਸੇਲਾ ਪਲਾਂਟ ‘ਚ ਲੱਗੀ ਭਿਆਨਕ ਅੱਗ

ਪਾਤੜਾਂ, 12 ਅਕਤੂਬਰ (ਨਿਊਜ਼ ਪੰਜਾਬ)- ਪਾਤੜਾਂ ਦੇ ਸ਼ੁੱਭ ਰਾਈਸ ਐਕਸਪੋਰਟ (ਬਾਸਮਤੀ ਸੇਲਾ ਪਲਾਂਟ) ‘ਚ ਅੱਜ ਭਿਆਨਕ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਦਿਆਂ ਮੌਕੇ ‘ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਬੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਥਾਣਾ ਮੁਖੀ ਪਾਤੜਾਂ ਰਣਬੀਰ ਸਿੰਘ ਦੀ ਅਗਵਾਈ ‘ਚ ਮੌਕੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ।ਸੇਲਾ ਪਲਾਂਟ ਦੇ ਮਾਲਕ ਡਿੰਪਲ ਕੁਮਾਰ ਨੇ ਦੱਸਿਆ ਕਿ ਕਿ ਜੇਕਰ ਇਸ ਅੱਗ ‘ਤੇ ਛੇਤੀ ਕਾਬੂ ਨਾਂ ਪਾਇਆ ਜਾਂਦਾ ਤਾਂ ਇਸ ਸੇਲਾ ਪਲਾਂਟ ਦਾ ਤਾਂ ਜਿੱਥੇ ਭਾਰੀ ਨੁਕਸਾਨ ਹੋਣਾ ਹੀ ਸੀ, ਉੱਥੇ ਹੀ ਨਾਲ ਲੱਗਦੇ ਹੋਰ ਸੇਲਾ ਪਲਾਂਟ ‘ਚ ਵੀ ਅੱਗ ਵੱਡਾ ਨੁਕਸਾਨ ਕਰ ਸਕਦੀ ਸੀ।