ਰਾਜਮਾਤਾ ਸਿੰਧੀਆ ਦੇ ਸਨਮਾਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ

ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਸਮਾਰੋਹ ਰਾਹੀਂ ਰਾਜਮਾਤਾ ਵਿਜਿਆ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਦੇ ਸਨਮਾਨ ‘ਚ ਅੱਜ 100 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ। ਇਸ ਸਿੱਕੇ ‘ਤੇ ਰਾਜਮਾਤਾ ਸਿੰਧੀਆ ਦੀ ਤਸਵੀਰ ਹੈ। ਸਿੱਕੇ ਨੂੰ ਜਾਰੀ ਕਰਨ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਮਾਤਾ ਸਿੰਧੀਆ ਨੇ ਆਪਣਾ ਜੀਵਨ ਗ਼ਰੀਬ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਇਹ ਸਾਬਤ ਕਰ ਕੀਤਾ ਕਿ ਲੋਕਾਂ ਦੇ ਨੁਮਾਇੰਦਿਆਂ ਲਈ ‘ਰਾਜ ਸੱਤਾ’ ਨਹੀਂ, ਬਲਕਿ ‘ਜਨ ਸੇਵਾ’ ਮਹੱਤਵਪੂਰਨ ਹੈ।