ਮਾਨਸਾ ‘ਚ ਕਿਸਾਨ ਆਗੂ ‘ਤੇ ਹਮਲਾ

ਮਾਨਸਾ, 12 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਨ ਦੀ ਖ਼ਬਰ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗੋਰਾ ਸਿੰਘ ਬੀਤੀ ਰਾਤ ਮਾਨਸਾ ਰੇਲ ਪਟੜੀ ‘ਤੇ ਲਗਾਏ ਧਰਨੇ ਤੋਂ ਵਾਪਸ ਆਪਣੇ ਪਿੰਡ ਭੈਣੀ ਬਾਘਾ ਵਿਖੇ ਸਥਿਤ ਆਪਣੇ ਘਰ ਜਾ ਰਹੇ ਸਨ। ਜ਼ਖ਼ਮੀ ਕਿਸਾਨ ਇਸ ਵੇਲੇ ਸਿਵਲ ਹਸਪਤਾਲ ਮਾਨਸਾ ਵਿਖੇ ਜੇਰੇ ਇਲਾਜ ਹੈ।