ਤਾਮਿਲਨਾਡੂ : ਖ਼ੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਤਾਮਿਲਨਾਡੂ ‘ਚ ਅਦਾਕਾਰਾ ਤੋਂ ਨੇਤਾ ਬਣੀ ਖ਼ੁਸ਼ਬੂ ਸੁੰਦਰ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਆਪਣੀ ਚਿੱਠੀ ‘ਚ ਖ਼ੁਸ਼ਬੂ ਸੁੰਦਰ ਨੇ ਲਿਖਿਆ ਹੈ ਕਿ ਪਾਰਟੀ ‘ਚ ਵੱਡੇ ਪੱਧਰ ‘ਤੇ ਬੈਠੇ ਲੋਕਾਂ ਦਾ ਜ਼ਮੀਨੀ ਹਕੀਕਤ ਨਾਲ ਜਾਂ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ। ਉਹੀ ਨਿਯਮ ਬਣਾ ਰਹੇ ਹਨ।