ਗਰਿੱਡ ਫ਼ੇਲ੍ਹ ਹੋਣ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਬੱਤੀ ਹੋਈ ਗੁੱਲ

ਮੁੰਬਈ, 12 ਅਕਤੂਬਰ (ਨਿਊਜ਼ ਪੰਜਾਬ)- ਗਰਿੱਡ ਫ਼ੇਲ੍ਹ ਹੋਣ ਕਾਰਨ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ ਹੈ। ਮੁੰਬਈ ਦੇ ਇਕ ਵੱਡੇ ਹਿੱਸੇ ‘ਚ ਬਿਜਲੀ ਨਹੀਂ ਹੈ। ਸ਼ਹਿਰ ਦੇ ਇਲੈਕਟ੍ਰਿਸਿਟੀ ਸਪਲਾਈ ਬੋਰਡ ਮੁਤਾਬਕ ਟਾਟਾ ਦੀ ਬਿਜਲੀ ਸਪਲਾਈ ‘ਚ ਕੁਝ ਦਿੱਕਤ ਆਉਣ ਦੀ ਵਜ੍ਹਾ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਪਾਵਰ ਕੱਟ ਦੀ ਵਜ੍ਹਾ ਕਾਰਨ ਇੱਥੇ ਟਰੇਨਾਂ ਦਾ ਸੰਚਾਲਨ ਵੀ ਠੱਪ ਹੋ ਗਿਆ ਹੈ।