ਦਲਿਤ ਸਮਾਜ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸ਼ਾਹਕੋਟ ‘ਚ ਸਮਰਥਨ
ਸ਼ਾਹਕੋਟ, 10 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇਕ ਲੜਕੀ ਨਾਲ ਹੋਏ ਜਬਰ-ਜਨਾਹ ਅਤੇ ਹੱਤਿਆ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਰੋਸ ਵਜੋਂ ਦਲਿਤ ਸਮਾਜ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਵਿਖੇ ਵੀ ਸਵੇਰ ਤੋਂ ਸਿਹਤ ਸੇਵਾਵਾਂ ਨੂੰ ਛੱਡ ਕੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਵਲੋਂ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰੱਖੇ ਗਏ ਹਨ। ਇਸ ਦੌਰਾਨ ਦਲਿਤ ਸਮਾਜ ਵਲੋਂ ਪੁਲਿਸ ਸਟੇਸ਼ਨ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਸਬੰਧੀ ਵੱਖ-ਵੱਖ ਥਾਂਈ ਦਲਿਤ ਸਮਾਜ ਦੇ ਆਗੂਆਂ ਵਲੋਂ ਇਕੱਠ ਕੀਤੇ ਜਾ ਰਹੇ ਹਨ। ਇਸ ਉਪਰੰਤ ਦਲਿਤ ਭਾਈਚਾਰਾ ਕਾਫ਼ਲਿਆਂ ਦੇ ਰੂਪ ‘ਚ ਰੋਸ ਧਰਨੇ ‘ਚ ਸ਼ਾਮਿਲ ਹੋਵੇਗਾ।