ਦਿਲ ਦਾ ਦੌਰਾ ਪੈਣ ਕਾਰਨ ਉੱਘੇ ਕਲਾਕਾਰ ਦੀ ਹੋਈ ਮੌਤ

ਬੰਗਾ/ਮੁਕੰਦਪੁਰ, 10 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਦੇ ਮਸ਼ਹੂਰ ਗਾਇਕ ਅਤੇ ਸਟੇਜ ਸਕੱਤਰ ਮਨਜੀਤ ਜੀਤੀ ਛੋਕਰਾ (39) ਦੀ ਮੁਕੰਦਪੁਰ ਨੇੜੇ ਰਾਧਾ ਸੁਆਮੀ ਸੰਤਸਗ ਘਰ ਨਜ਼ਦੀਕ ਸਾਈਕਲ ‘ਤੇ ਸੈਰ ਕਰਨ ਉਪਰੰਤ ਦਿਲ ਦਾ ਦੌਰਾ ਪੈ ਗਿਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਦੀ ਟੀਮ ਵੱਲੋਂ ਮਨਜੀਤ ਜੀਤੀ ਛੋਕਰਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।