ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮਰਥਕਾਂ ਨਾਲ ਰਵਾਨਾ ਹੋਏ ਹਾਥਰਸ ਲਈ – ਦਿੱਲ੍ਹੀ ਬਾਰਡਰ ਤੇ ਤਨਾਅ – ਸੁਰਖਿਆ ਦਸਤੇ ਤੇ ਕਾਂਗਰਸੀ ਵਰਕਰ ਆਹਮੋ – ਸਾਹਮਣੇ – ਯੂਪੀ ਕਾਂਗਰਸ ਦੇ ਮੁਖੀ ਘਰ ਵਿੱਚ ਨਜ਼ਰਬੰਦ

ਪੁਲਿਸ ਕਮਿਸ਼ਨਰ ਆਲੋਕ ਸਿੰਘ ਵੀ ਡੀਐਨਡੀ ਬਾਰਡਰ ’ਤੇ ਪਹੁੰਚ ਗਏ ਹਨ। ਇੱਥੇ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦੀ ਵੱਡੀ ਭੀੜ ਮੌਜੂਦ ਹੈ।ਜੋ ਰਾਹੁਲ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਬੈਰੀਕੇਡ ਪਾਰ ਕਰਨ ‘ਤੇ ਰੋਕ ਦਿੱਤਾ ਗਿਆ ਹੈ। ਡੀ ਐਨ ਡੀ ਬਾਰਡਰ ਤੇ 2 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਜਦੋਂਕਿ ਦਿੱਲੀ ਨੋਇਡਾ ਡਾਇਰੈਕਟ ਫਲਾਈਵੇ (ਡੀ ਐਨ ਡੀ) ਵਿਖੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸਾਂ ਤਾਇਨਾਤ ਕਰ ਦਿਤੀਆਂ ਗਈਆਂ ਹਨ I

ਨਿਊਜ਼ ਪੰਜਾਬ
ਨਵੀ ਦਿੱਲੀ , 3 ਅਕਤੂਬਰ – ਉੱਤਰ ਪ੍ਰਦੇਸ਼ ਦੇ ਹਾਥਰ੍ਸ ਜ਼ਿਲੇ ਵਿਚ ਇਕ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਦੇਸ਼ ਵਿਚ ਰੋਹ ਵਧਦਾ ਹੀ ਜਾ ਰਿਹਾ ਹੈ | ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਐਮ ਪੀਜ਼ ਅਤੇ ਆਪਣੇ ਸਮਰਥਕਾਂ ਦੇ ਨਾਲ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਦਿੱਲੀ ਤੋਂ ਰਵਾਨਾ ਹੋ ਗਏ ਹਨ I ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਹਰ ਪਾਸਿਉਂ ਘਿਰਾਓ ਕਰਨ ਵਿੱਚ ਲੱਗੀ ਹੋਈ ਹੈ।
ਰਾਹੁਲ ਅਤੇ ਪ੍ਰਿਯੰਕਾ ਦੇ ਨਾਲ 35 ਸੰਸਦ ਮੈਂਬਰ ਹਨ, ਜੋ ਦਿੱਲੀ ਤੋਂ ਉਨ੍ਹਾਂ ਦੇ ਨਾਲ ਹਾਥਰਸ ਲਈ ਰਵਾਨਾ ਹੋਏ ਹਨ। ਪ੍ਰਿਯੰਕਾ ਗਾਂਧੀ ਖੁਦ ਕਾਰ ਚਲਾ ਕੇ ਹਾਥਰਸ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ ਉਨ੍ਹਾਂ ਨੂੰ ਹਾਥਰਸ ਜਾਣ ਤੋਂ ਰੋਕ ਦਿੱਤਾ ਗਿਆ ਸੀ I

ਪੁਲਿਸ ਕਮਿਸ਼ਨਰ ਆਲੋਕ ਸਿੰਘ ਵੀ ਡੀਐਨਡੀ ਬਾਰਡਰ ’ਤੇ ਪਹੁੰਚ ਗਏ ਹਨ। ਇੱਥੇ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦੀ ਵੱਡੀ ਭੀੜ ਮੌਜੂਦ ਹੈ।ਜੋ ਰਾਹੁਲ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਬੈਰੀਕੇਡ ਪਾਰ ਕਰਨ ‘ਤੇ ਰੋਕ ਦਿੱਤਾ ਗਿਆ ਹੈ। ਡੀ ਐਨ ਡੀ ਬਾਰਡਰ ਤੇ 2 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਜਦੋਂਕਿ ਦਿੱਲੀ ਨੋਇਡਾ ਡਾਇਰੈਕਟ ਫਲਾਈਵੇ (ਡੀ ਐਨ ਡੀ) ਵਿਖੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸਾਂ ਤਾਇਨਾਤ ਕਰ ਦਿਤੀਆਂ ਗਈਆਂ ਹਨ I

5 ਅਕਤੂਬਰ ਨੂੰ ਕਾਂਗਰਸ ਦਾ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ
ਇਸ ਦੇ ਨਾਲ ਹੀ, ਕਾਂਗਰਸ ਪਾਰਟੀ 5 ਅਕਤੂਬਰ ਨੂੰ ਹਾਥਰਸ ਸਮੂਹਕ ਬਲਾਤਕਾਰ ਦੀ ਘਟਨਾ ਵਿਰੁੱਧ ਦੇਸ਼ ਵਿਆਪੀ ਅੰਦੋਲਨ ਆਰੰਭ ਕਰੇਗੀ। ਪਾਰਟੀ ਦੀ ਇਹ ਐਲਨ ਉਸ ਸਮੇ ਕੀਤਾ ਗਿਆ ਹੈ ਜਦੋਂ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੀੜਤ ਦੇ ਪਿੰਡ ਜਾਣ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਹੈ ਕਿ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਪੀੜਤ ਦੀ ਮੌਤ ਤੋਂ ਬਾਅਦ ਪੁਲਿਸ ਨੇ ਪਰਿਵਾਰ ਨੂੰ ਲਾਸ਼ ਘਰ ਨਹੀਂ ਲਿਆਉਣ ਦਿੱਤੀ ਅਤੇ ਜ਼ਬਰਦਸਤੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਕਾਂਗਰਸ ਨੇਤਾ ਰਾਹੁਲ ਗਾਂਧੀ ਪੀੜਤ ਪਰਿਵਾਰ ਨਾਲ ਮੁਲਾਕਾਤ ਲਈ ਸੰਸਦ ਮੈਂਬਰਾਂ ਨਾਲ ਹਾਥਰਸ ਲਈ ਰਵਾਨਾ ਹੋਏ ਹਨ ਉਹ ਡੀ ਐਨ ਡੀ ਫਲਾਈਵੇਅ ਤੇ ਪਹੁੰਚ ਗਏ ਹਨ। ਇੱਥੇ ਉਨ੍ਹਾਂ ਦੇ ਕਾਫਲੇ ਨੂੰ ਰੋਕਣ ਲਈ ਬੈਰੀਕੇਡਿੰਗ ਲਾ ਦਿੱਤੇ ਗਏ ਹਨ । ਯੂਪੀ ਕਾਂਗਰਸ ਦੇ ਮੁਖੀ ਅਜੈ ਲੱਲੂ ਨੂੰ ਲਖਨਉ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

===ਫਾਈਲ ਫੋਟੋ 

ਰਾਹੁਲ ਗਾਂਧੀ ਵਲੋਂ ਕੀਤਾ ਗਿਆ ਟਵੀਟ 

Rahul Gandhi
@RahulGandhi
दुनिया की कोई भी ताक़त मुझे हाथरस के इस दुखी परिवार से मिलकर उनका दर्द बांटने से नहीं रोक सकती