ਕੱਲ ਦੇਸ਼ ਭਰ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ

ਨਿਊਜ਼ ਪੰਜਾਬ
ਨਵੀ ਦਿੱਲੀ 3 ਅਕਤੂਬਰ – ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ-ਅਹਿਮਦ ਅਲ-ਜਬਰ ਅਲ-ਸਬਾਹ ਜਿਨ੍ਹਾਂ ਦੀ 29 ਸਤੰਬਰ, 2020 ਨੂੰ ਮੌਤ ਹੋ ਗਈ ਸੀ ਦੇ ਸਤਿਕਾਰ ਵਿੱਚ, ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਕੱਲ ਇੱਕ ਰੋਜ਼ਾ ਰਾਜ ਸੋਗ ਮਨਾਉਣ ਦਾ ਫੈਸਲਾ ਕੀਤਾ ਹੈ। ਪੀ ਆਈ ਬੀ ਅਨੁਸਾਰ ਜਿਨ੍ਹਾਂ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਨਿਯਮਿਤ ਤੌਰ’ ਤੇ ਲਹਿਰਾਇਆ ਜਾਂਦਾ ਹੈ, ਉਥੇ ਸਾਰੀਆਂ ਇਮਾਰਤਾਂ ‘ਤੇ ਝੰਡਾ ਅੱਧਾ ਝੁਕਿਆ ਰਹੇਗਾ | ਇਸ ਦਿਨ ਕੋਈ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ I