ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਦੇ ਪਿਤਾ ਸਵਰਗੀ ਸ੍ਰ.ਰਾਜਿੰਦਰ ਸਿੰਘ ਖਾਲਸਾ ਨਮਿਤ ਹੋਈ ਅੰਤਿਮ ਅਰਦਾਸ – ਵੱਡੀ ਗਿਣਤੀ ਵਿੱਚ ਆਗੂਆਂ ਨੇ ਪ੍ਰਗਟਾਈ ਹਮਦਰਦੀ

ਗੁਰਦੀਪ ਸਿੰਘ ਦੀਪ
ਲੁਧਿਆਣਾ , 15 ਸਤੰਬਰ – ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਪ੍ਰਧਾਨ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਪ੍ਰੈਸ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਤਿਕਾਰਯੋਗ ਪਿਤਾ ਅਤੇ ਤਲਵਿੰਦਰ ਸਿੰਘ ਬੰਟੀ , ਗੁਰਵਿੰਦਰ ਸਿੰਘ ਪ੍ਰਿੰਕਲ ਦੇ ਦਾਦਾ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਅਕਾਲੀ ਆਗੂ ਸਃ ਰਜਿੰਦਰ ਸਿੰਘ ਜੀ ਖਾਲਸਾ ਜੋ ਬੀਤੇ ਦਿਤੀ ਅਕਾਲ ਪੁਰਖ ਵਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਨਮਿਤ ਗੁਰਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ ਅੱਜ ਸੋਮਵਾਰ ਨੂੰ ਗੁਰਦੁਵਾਰਾ ਪਾਤਸ਼ਾਹੀ ਛੇਵੀ , ਸੀ ਐਮ ਸੀ ਚੌਕ ਲੁਧਿਆਣਾ ਵਿਖੇ ਹੋਈ , ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜੱਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ , ਇਸ ਸਮੇ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਵਾਜਾਈ ਰਹੀ ਅਤੇ ਸ੍ਰ. ਸਤਨਾਮ ਸਿੰਘ ਸ਼ੰਟੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ I ਬਹੁਤ ਸਾਰੇ ਆਗੂਆਂ ਅਤੇ ਸੰਸਥਾਵਾਂ ਦੇ ਮੁਖੀਆਂ ਵਲੋਂ ਸ੍ਰ. ਸਤਨਾਮ ਸਿੰਘ ਸ਼ੰਟੀ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ I ਸਟੇਜ ਸਕੱਤਰ ਦੀ ਸੇਵਾ ਸ੍ਰ. ਕੁਲਵਿੰਦਰ ਸਿੰਘ ਰਿੰਪਾ ਨੇ ਨਿਭਾਉਂਦਿਆਂ ਸਵਰਗੀ ਸ੍ਰ. ਰਾਜਿੰਦਰ ਸਿੰਘ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ I ਸਮਾਗਮ ਵਿੱਚ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ , ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ. ਗੁਰਦੀਪ ਸਿੰਘ ਗੋਸ਼ਾ , ਸ੍ਰ. ਹਰਪਾਲ ਸਿੰਘ ਨਿਮਾਣਾ ਮੀਡੀਆ ਇੰਚਾਰਜ ਮੇਅਰ ਦਫਤਰ ਨਗਰ ਨਿਗਮ ਲੁਧਿਆਣਾ ,ਸ੍ਰ. ਗੁਰਦੀਪ ਸਿੰਘ ਦੀਪ ਮੀਤ ਪ੍ਰਧਾਨ ਕਿਰਤ ਸੇਵਾ , ਬਾਬਾ ਉਂਕਾਰ ਦਾਸ , ਕਾਂਗਰਸੀ ਆਗੂ ਸ੍ਰ.ਕੰਵਲਜੀਤ ਸਿੰਘ ਕੜਵੱਲ ਇੰਚਾਰਜ ਹਲਕਾ ਆਤਮ ਨਗਰ , ਸ੍ਰ. ਪਰਮਿੰਦਰ ਸਿੰਘ ਸੋਮਾ , ਸ਼੍ਰੀ ਰਾਜੀਵ ਰਾਜਾ ਸਾਬਕਾ ਪ੍ਰਧਾਨ ਯੂਥ ਕਾਂਗਰਸ , ਅਕਾਲੀ ਆਗੂ ਸ੍ਰ.ਹਰਭਜਨ ਸਿੰਘ ਡੰਗ , ਸ੍ਰ.ਇੰਦਰਜੀਤ ਸਿੰਘ ਗੋਲ੍ਹਾਂ , ਸ੍ਰ. ਬੱਬੂ ਸਿੰਘ ਸੰਪਾਦਕ ਰੋਜ਼ਾਨਾ ਪ੍ਰਕਾਸ਼ ਪੱਤਰ , ਸ਼੍ਰੀ ਪੰਕਜ ਅਰੋੜਾ ਮੁੱਖ ਸੰਪਾਦਕ ਸਰਹੱਦ ਕੇਸਰੀ , ਸ੍ਰ. ਮਨਜੀਤ ਸਿੰਘ ਖਾਲਸਾ ,ਸ੍ਰ.ਤਰਸੇਮ ਸਿੰਘ ਭਿੰਡਰ , ਸ੍ਰ. ਪ੍ਰਭਜੋਤ ਸਿੰਘ ਧਾਲੀਵਾਲ ,ਸ੍ਰ.ਗੁਰਿੰਦਰ ਪਾਲ ਸਿੰਘ ਪੱਪੂ , ਪ੍ਰਧਾਨ ਪਾਲ ਬਾਂਗਾ ,ਸ੍ਰ.ਤੇਜਿੰਦਰ ਸਿੰਘ ਡੰਗ , ਐਡਵੋਕੇਟ ਬਲਵਿੰਦਰ ਸਿੰਘ ਪ੍ਰਧਾਨ ਗੁਰਦਵਾਰਾ ਸ਼ਹੀਦਾਂ , ਸ੍ਰ.ਅਰਵਿੰਦਰ ਸਿੰਘ ਟੋਨੀ ਚੇਅਰਮੈਨ , ਸ੍ਰ.ਮਨਜੀਤ ਸਿੰਘ ਟੋਨੀ ਮੈਂਬਰ ਗੁਰਦਵਾਰਾ ਗਊਘਾਟ , ਸ੍ਰ.ਹਰਚਰਨ ਸਿੰਘ 32 ਸੈਕਟਰ , ਸ੍ਰ. ਰਵਿੰਦਰ ਪਾਲ ਸਿੰਘ ਖਾਲਸਾ ਸਾਬਕਾ ਕੌਂਸਲਰ , ਸ੍ਰ.ਜਸਬੀਰ ਸਿੰਘ ਸਿੱਧੂ ਸਾਬਕਾ ਸਰਪੰਚ , ਸ੍ਰ. ਅਮਰਜੀਤ ਸਿੰਘ ਹੈਪੀ ,ਸੀਨੀਅਰ ਸਿਟੀਜ਼ਨ ਫਰੈਡਜ਼ ਕਲੱਬ ਦੇ ਪ੍ਰਧਾਨ ਸ੍ਰ.ਐਚ ਐਸ ਸਲੂਜਾ , ਸ੍ਰ. ਅਮਰਜੀਤ ਸਿੰਘ ਟੋਨਾ 32 ਸੈਕਟਰ ,ਸ੍ਰ.ਕੁਲਦੀਪ ਸਿੰਘ ਐਮ ਸੀ , ਸ਼੍ਰੀ ਐਸ ਕੇ ਸ਼ਰਮਾ ਘੁਮਾਰ ਮੰਡੀ , ਸ੍ਰ.ਅਮਰੀਕ ਸਿੰਘ ਬੋਬੀ ਪ੍ਰਧਾਨ ਮੰਨਾ ਸਿੰਘ ਨਗਰ , ਸ੍ਰ.ਜਸਵਿੰਦਰ ਸਿੰਘ ਬਾਲੀ , ਸ੍ਰ.ਪਵਨਦੀਪ ਸਿੰਘ ਜਨਰਲ ਸਕੱਤਰ ਗਾਂਧੀ ਨਗਰ , ਸ੍ਰ.ਜਸਬੀਰ ਸਿੰਘ ਦੂਆ , ਸ੍ਰ.ਮੋਹਿੰਦਰ ਸਿੰਘ ਮੈਣੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜ਼ੂਦ ਸਨ I