ਮੋਗਾ – ਪੰਚਾਇਤਾਂ ਨੂੰ ਰਿਕਾਰਡ ਦੀ ਸਾਂਭ ਸੰਭਾਲ ਲਈ ਕੈਰੀ ਬੈਗ ਮੁਹੱਈਆ ਕਰਾਉਣਗੇ ਸੈਲਫ ਹੈਲਪ ਗਰੁੱਪ – ਬੂਟਿਆਂ ਦੀ ਸਾਂਭ-ਸੰਭਾਲ ਲਈ ਲੱਗਣਗੇ ਹੁਣ ਬਾਂਸ ਦੇ ਟ੍ਰੀ ਗਾਰਡ

ਬੀ.ਡੀ.ਪੀ.ਓ. ਨੇ ਦੱਸਿਆ ਕਿ ਮੋਗਾ – 1 ਬਲਾਕ ਦੇ ਕੁੱਝ ਸੈਲਫ ਹੈਲਪ ਗਰੁੱਪਾਂ ਨੂੰ ਜ਼ਿਲਾ ਬਠਿੰਡਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਬਾਂਸ ਦੇ ਟ੍ਰੀ ਗਾਰਡ ਸੰਬੰਧੀ ਇੱਕ ਦਿਨ ਦੀ ਟ੍ਰੇਨਿੰਗ ਦੁਆਈਂ ਜਾਵੇਗੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਇਹ ਗਰੁੱਪ ਜਿਲੇ ਦੇ ਬਾਕੀ ਗਰੁੱਪਾਂ ਨੂੰ ਟ੍ਰੇਨਿੰਗ ਦੇਣਗੇ। ਇਸ ਤੋਂ ਇਲਾਵਾ ਬਲਾਕ ਦੀਆਂ ਸਾਰੀਆਂ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਦੇ ਤਹਿਤ ਲਗਾਏ ਬੂਟਿਆਂ ਨੂੰ ਆਵਾਰਾ ਪਸ਼ੂਆਂ ਆਦਿ ਤੋਂ ਬਚਾਉਣ ਲਈ ਬਾਂਸ ਦੇ ਟ੍ਰੀ ਗਾਰਡ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਬੂਟਿਆਂ ਨੂੰ ਰੱਖਿਆ ਮਿਲੇਗੀ ਅਤੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦਾ ਆਰਥਿਕ ਪੱਧਰ ਉੱਚਾ ਉੱਠੇਗਾ। 
ਡਾ. ਸਵਰਨਜੀਤ ਸਿੰਘ 
ਮੋਗਾ, 13 ਸਤੰਬਰ  – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਬਲਾਕ ਮੋਗਾ -1 ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਬੈਗ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਬੀ.ਡੀ.ਪੀ.ਓ. ਬਲਾਕ ਮੋਗਾ – 1 ਸ਼੍ਰੀ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਲਾਕ ਮੋਗਾ – 1 ਦੇ ਸੈਲਫ ਹੈਲਪ ਗਰੁੱਪਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਆਤਮ ਨਿਰਭਰ ਬਨਾਉਣ ਲਈ ਸੈਲਫ ਹੈਲਪ ਗਰੁੱਪਾਂ ਵੱਲੋਂ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਇਸ ਤਹਿਤ ਗ੍ਰਾਮ ਪੰਚਾਇਤਾਂ ਦੇ ਰਿਕਾਰਡਾਂ ਦੀ ਸਾਂਭ ਸੰਭਾਲ ਲਈ ਥ੍ਰੀ ਲੇਅਰ ਬੈਗ ਤਿਆਰ ਕਰਕੇ ਬਹੁਤ ਹੀ ਵਾਜ਼ਬ ਕੀਮਤਾਂ ਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਦੱਸਿਆ ਕਿ ਮਾਰਕਿਟ ਵਿੱਚ ਮਿਲਦੇ ਬੈਗ ਸਟੈਂਡਰਡ ਸਾਈਜ਼ ਅਤੇ ਕੁਆਲਟੀ ਵਿੱਚ ਜਿਆਦਾ ਵਧੀਆ ਨਹੀਂ ਹੁੰਦੇ, ਇਹ ਬੈਗ ਪੰਚਾਇਤੀ ਰਿਕਾਰਡ ਦੇ ਸਾਇਜ਼ ਅਨੁਸਾਰ ਮੋਤੀ ਮਹਿਰਾ ਆਜੀਵਿਕਾ ਸੈਲਫ ਹੈਲਪ ਗਰੁੱਪ, ਪਿੰਡ ਮਟਵਾਣੀ, ਬਲਾਕ ਮੋਗਾ – 1 ਦੁਆਰਾ ਤਿਆਰ ਕੀਤੇ ਜਾ ਰਹੇ ਹਨ, ਜਿਹੜੇ ਕਿ ਐਨ.ਆਰ.ਐਲ.ਐਮ. ਸਟਾਫ ਸ਼੍ਰੀਮਤੀ ਜਸਵੀਰ ਕੌਰ ਬਲਾਕ ਪ੍ਰੋਗਰਾਮ ਮੈਨੇਜਰ, ਸ਼੍ਰੀ ਹਰਦਿਆਲ ਚੌਧਰੀ ਕਲੱਸਟਰ ਕੋਆਰਡਿਨੇਟਰ, ਸ਼੍ਰੀ ਗੁਰਸੇਵਕ ਸਿੰਘ ਕਲੱਸਟਰ ਕੋਆਰਡਿਨੇਟਰ, ਸ਼੍ਰੀਮਤੀ ਮਨਪ੍ਰੀਤ ਕੌਰ ਬਲਾਕ ਐਮ.ਆਈ.ਐਸ. ਅਸਿਸਟੈਂਟ ਦੀ ਨਿਗਰਾਨੀ ਹੇਠ ਤਿਆਰ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹ ਬੈਗ ਮੋਗਾ – 1 ਦੀਆਂ ਪੰਚਾਇਤਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਜਿਲੇ ਦੇ ਬਾਕੀ ਬਲਾਕਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਾਜਾਰ ਵਿੱਚ ਮਹਿੰਗੇ ਮਿਲ ਰਹੇ ਰੋਟੀ ਵਾਲੇ ਖਾਣੇ ਦੇ ਕਵਰ ਅਤੇ ਪਾਣੀ ਵਾਲੀ ਬੋਤਲ ਦੇ ਕਵਰ ਅਤੇ ਪੰਚਾਇਤਾਂ ਦੀਆਂ ਚੈੱਕ ਬੁੱਕਾਂ ਲਈ ਛੋਟੇ ਕੈਰੀ ਬੈਗ ਵਾਜ਼ਬ ਰੇਟਾਂ ਤੇ ਤਿਆਰ ਕਰਵਾਏ ਜਾ ਰਹੇ ਹਨ। ਇਸ ਨਾਲ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਚਲਦਿਆਂ ਰੋਜ਼ਗਾਰ ਵੀ ਮਿਲ ਰਿਹਾ ਹੈ।
ਬੀ.ਡੀ.ਪੀ.ਓ. ਨੇ ਦੱਸਿਆ ਕਿ ਮੋਗਾ – 1 ਬਲਾਕ ਦੇ ਕੁੱਝ ਸੈਲਫ ਹੈਲਪ ਗਰੁੱਪਾਂ ਨੂੰ ਜ਼ਿਲਾ ਬਠਿੰਡਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਬਾਂਸ ਦੇ ਟ੍ਰੀ ਗਾਰਡ ਸੰਬੰਧੀ ਇੱਕ ਦਿਨ ਦੀ ਟ੍ਰੇਨਿੰਗ ਦੁਆਈਂ ਜਾਵੇਗੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਇਹ ਗਰੁੱਪ ਜਿਲੇ ਦੇ ਬਾਕੀ ਗਰੁੱਪਾਂ ਨੂੰ ਟ੍ਰੇਨਿੰਗ ਦੇਣਗੇ। ਇਸ ਤੋਂ ਇਲਾਵਾ ਬਲਾਕ ਦੀਆਂ ਸਾਰੀਆਂ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਦੇ ਤਹਿਤ ਲਗਾਏ ਬੂਟਿਆਂ ਨੂੰ ਆਵਾਰਾ ਪਸ਼ੂਆਂ ਆਦਿ ਤੋਂ ਬਚਾਉਣ ਲਈ ਬਾਂਸ ਦੇ ਟ੍ਰੀ ਗਾਰਡ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਬੂਟਿਆਂ ਨੂੰ ਰੱਖਿਆ ਮਿਲੇਗੀ ਅਤੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦਾ ਆਰਥਿਕ ਪੱਧਰ ਉੱਚਾ ਉੱਠੇਗਾ।
ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਲਗਾਏ ਜਾ ਰਹੇ ਲੋਹੇ ਦੇ ਟ੍ਰੀ ਗਾਰਡਾਂ ਤੋਂ ਬਾਂਸ ਦੇ ਟ੍ਰੀ ਗਾਰਡ ਸਸਤੇ ਬਣਾਏ ਜਾ ਰਹੇ ਹਨ ਜਿਸ ਨਾਲ ਪੰਚਾਇਤਾਂ ਦੇ ਪੈਸਿਆਂ ਦੀ ਕਾਫੀ ਬੱਚਤ ਹੋਵੇਗੀ ਅਤੇ ਇਹ ਪੈਸਾ ਕਿਸੇ ਹੋਰ ਕੰਮ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਅਜਿਹੇ ਰੁਜ਼ਗਾਰ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕੇ। ਸੈਲਫ ਹੈਲਪ ਗਰੁੱਪ ਮੈਂਬਰ ਇਹ ਸਾਰਾ ਕੰਮ ਆਪਣੇ ਘਰ ਵਿੱਚ ਰਹਿ ਕੇ ਕਰਨਗੇ ਅਤੇ ਨਾਲ ਹੀ ਆਪਣੇ ਪਰਿਵਾਰ ਦੀ ਦੇਖਭਾਲ ਵੀ ਕਰ ਸਕਣਗੇ ਅਤੇ ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਦੇ ਕੰਮ ਨੂੰ ਆਸਾਨ ਕਰਨ ਲਈ ਆਧੁਨਿਕ ਮਸ਼ੀਨਾਂ ਮੁਹੱਇਆ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।