ਪਟਿਆਲਾ – ਜ਼ਿਲ੍ਹਾ ਮੈਜਿਸਟਰੇਟ ਦੇ ਨਵੇਂ ਹੁਕਮ, ਐਨਕਾਂ ਦੀਆਂ ਦੁਕਾਨਾਂ ਹੁਣ ਰੋਜ਼ਾਨਾ ਖੁੱਲ੍ਹਣਗੀਆਂ- ਹੋਰ ਦੁਕਾਨਾਂ ਬਾਰੇ ਵੀ ਕੀਤੇ ਆਰਡਰ
-ਸੰਗੀਤਕ ਯੰਤਰਾਂ ਸਮੇਤ ਇਲੈਕਟੋਨਿਕ, ਘੜੀਆਂ ਤੇ ਮੋਬਾਇਲਾਂ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਖੁੱਲਣਗੀਆਂ
ਨਿਊਜ਼ ਪੰਜਾਬ
ਪਟਿਆਲਾ, 28 ਅਗਸਤ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਲਾਗੂ ਪਹਿਲੇ ਰਾਤ ਦੇ ਕਰਫਿਊ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਦੇ ਹੁਕਮਾਂ ਤਹਿਤ ਦੀ ਲੜੀ ਹੇਠ ਇੱਕ ਹੋਰ ਹੁਕਮ ਜਾਰੀ ਕਰਕੇ ਐਨਕਾਂ ਦੀਆਂ ਦੁਕਾਨਾਂ ਨੂੰ ਰੋਜ਼ਾਨਾਂ (ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਖੋਲ੍ਹੇ ਜਾਣ ਦੀ ਆਗਿਆ ਦਿੱਤੀ ਹੈ।
ਇਸੇ ਤਰ੍ਹਾਂ ਹੀ ਇਲੈਕਟ੍ਰੋਨਿਕ, ਘੜੀਆਂ ਦੀਆਂ ਦੁਕਾਨਾਂ, ਮੋਬਾਇਲਾਂ ਤੇ ਰਿਪੇਅਰ ਸ਼ਾਪਸ ਸਮੇਤ ਸੰਗੀਤਕ ਯੰਤਰਾਂ ਦੀਆਂ ਦੁਕਾਨਾਂ ਨੂੰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੋਲ੍ਹੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ। ਜਦੋਂਕਿ ਕਿ ਬਾਕੀ ਹੁਕਮ ਪਹਿਲਾਂ ਵਾਲੇ ਹੀ ਲਾਗੂ ਰਹਿਣਗੇ।