ਹਫਤੇ ਦੇ ਕਿਹੜੇ ਦਿਨ ਕਿਹੜੀ ਦੁਕਾਨ ਖੁੱਲ੍ਹੇਗੀ – ਦੁਕਾਨਾਂ ਖੋਲ੍ਹਣ ਲਈ ਹਫ਼ਤੇ ਦੇ ਵੱਖ-ਵੱਖ ਦਿਨਾਂ ਦਾ ਰੋਸਟਰ ਜਾਰੀ

ਨਿਊਜ਼ ਪੰਜਾਬ

ਪਟਿਆਲਾ , 22 ਅਗਸਤ -ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇੱਕ ਹੁਕਮ ਜਾਰੀ ਕਰਦਿਆ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ਅੰਦਰ ਸ਼ਨੀਵਾਰ ਅਤੇ ਐਤਵਾਰ ਨੂੰ ਅਗਲੇ ਹੁਕਮਾਂ ਤੱਕ ਮੁਕੰਮਲ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਦੁਕਾਨਾਂ ਖੋਲ੍ਹਣ ਲਈ ਵੱਖ-ਵੱਖ ਦਿਨਾਂ ਦਾ ਰੋਸਟਰ ਵੀ ਜਾਰੀ ਕੀਤਾ ਹੈ।

  31 ਅਗਸਤ ਤੱਕ ਲੱਗੀਆਂ ਪਾਬੰਦੀਆਂ ਅਨੁਸਾਰ ਸ਼ਾਪਿੰਗ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ ਇਸੇ ਤਰ੍ਹਾਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ/ਮਾਲ ਰੋਜ਼ਾਨਾ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਪੋਰਟਸ ਕੰਪਲੈਕਸ, ਪਬਲਿਕ ਕੰਪਲੈਕਸ, ਰੈਸਟੋਰੈਂਟ, ਸ਼ਰਾਬ ਦੇ ਠੇਕੇ, ਮਠਿਆਈ ਦੀਆਂ ਦੁਕਾਨਾਂ, ਬੇਕਰੀ, ਜੂਸ ਬਾਰ, ਆਈਸ ਕਰੀਮ, ਮੀਟ ਦੀਆਂ ਦੁਕਾਨਾਂ, ਫਲ ਅਤੇ ਸਬਜ਼ੀਆਂ, ਦੁੱਧ ਅਤੇ ਡੇਅਰੀ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਗਰੋਸਰੀ, ਫੋਟੋ ਸਟੇਟ, ਆਟੋ ਗੇਰਾਆਜ, ਸਪੇਅਰ ਪਾਰਟ ਅਤੇ ਧਰਮਕੰਡਾ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ ਅਤੇ ਹੋਟਲ ਤੇ ਪਟਰੋਲ ਪੰਪ 24 ਘੰਟੇ ਖੁੱਲ੍ਹੇ ਰੱਖੇ ਜਾ ਸਕਦੇ ਹਨ।

ਪਟਿਆਲਾ ਜ਼ਿਲ੍ਹੇ ਅੰਦਰ ਦੁਕਾਨਾਂ ਖੋਲ੍ਹਣ ਲਈ ਹਫ਼ਤੇ ਦੇ ਵੱਖ-ਵੱਖ ਦਿਨਾਂ ਦਾ ਰੋਸਟਰ ਵੀ ਜਾਰੀ ਕੀਤਾ ਗਿਆ ਹੈ I

ਸੋਮਵਾਰ, ਬੁੱਧਵਾਰ ਅਤੇ ਸ਼ੁੱਕਵਾਰ ਖੁੱਲ੍ਹਣ ਵਾਲੀਆਂ ਦੁਕਾਨਾਂ
ਮੋਬਾਇਲ ਦੀਆਂ ਦੁਕਾਨਾਂ, ਹਾਰਡਵੇਅਰ/ਪੇਟ, ਸੈਨੇਟਰੀ, ਲੋਹੇ ਤੇ ਸਟੀਲ ਦੀਆਂ ਦੁਕਾਨਾਂ, ਸਾਈਕਲ ਵੇਚਣ ਅਤੇ ਰਿਪੇਅਰ ਦੀਆਂ ਦੁਕਾਨਾਂ, ਬਿਜਲੀ ਦੇ ਸਮਾਨ ਦੀਆਂ ਦੁਕਾਨਾਂ, ਭਾਂਡੇ, ਆਟੋਮੋਬਾਇਲ ਤੇ ਹੇਅਰ ਸੈਲੂਨ/ ਸਪਾ/ ਬਿਊਟੀ ਪਾਰਲਰ, ਨਾਈ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਵਾਰ ਨੂੰ ਖੁੱਲ੍ਹ ਸਕਣਗੀਆਂ।

ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਖੁੱਲ੍ਹਣ ਵਾਲੀਆਂ ਦੁਕਾਨਾਂ

ਰੈਡੀਮੇਡ ਕੱਪੜੇ, ਕੱਪੜਿਆਂ, ਸਾੜੀਆਂ ਅਤੇ ਹੈਡਲੂਮ ਸਮੇਤ ਜੁੱਤਿਆਂ ਅਤੇ ਪ੍ਰਿੰਟਿੰਗ ਪ੍ਰੈਸ ਅਤੇ ਫਲੈਕਸ ਪ੍ਰਿੰਟਿੰਗ ਅਤੇ ਆਈ.ਟੀ. ਨਾਲ ਸਬੰਧਤ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਖੁੱਲੀਆਂ ਰਹਿਣਗੀਆਂ।

ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਖੁੱਲ੍ਹਣ ਵਾਲੀਆਂ ਦੁਕਾਨਾਂ

ਐਨਕਾਂ, ਕਿਤਾਬਾਂ, ਸਟੇਸ਼ਨਰੀ, ਸਟੈਪਾਂ, ਫ਼ੋਟੋਗ੍ਰਾਫਰਾਂ, ਫਰਨੀਚਰ, ਸੂਟਕੇਸ ਦੀਆਂ ਦੁਕਾਨਾਂ ਸਮੇਤ ਗਹਿਣਿਆਂ ਦੀਆਂ ਦੁਕਾਨਾਂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ

ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਵਾਲੀਆਂ ਦੁਕਾਨਾਂ

ਦਰਜ਼ੀ, ਕਾਸਮੇਟਿਕ, ਘੜੀਆਂ ਦੀ ਦੁਕਾਨਾਂ, ਜਨਰਲ ਸਟੋਰ, ਗਿਫ਼ਟ ਸ਼ਾਪ, ਡਰਾਈ ਕਲੀਨਰ ਅਤੇ ਲਲਾਰੀ ਦੀਆਂ ਦੁਕਾਨਾਂ ਸ਼ਾਮ 6:30 ਵਜੇ ਤੱਕ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਖੁੱਲੀਆਂ ਰਹਿ ਸਕਣਗੀਆਂ।

ਰੋਜ਼ਾਨਾ 6:30 ਵਜੇ ਤੱਕ ਖੁੱਲ੍ਹਣ ਵਾਲੇ ਸੰਸਥਾਂਵਾਂ ਅਤੇ ਦੁਕਾਨਾਂ

ਸ਼ਾਪਿੰਗ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ। ਜ਼ਰੂਰੀ ਸਮਾਨ ਦੀਆਂ ਦੁਕਾਨਾਂ/ਮਾਲ ਰੋਜ਼ਾਨਾ (ਕੇਵਲ ਜਰੂਰੀ ਵਸਤਾਂ ਲਈ) ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਪੋਰਟਸ ਕੰਪਲੈਕਸ, ਪਬਲਿਕ ਕੰਪਲੈਕਸ, ਰੈਸਟੋਰੈਂਟ, ਸ਼ਰਾਬ ਦੇ ਠੇਕੇ, ਮਠਿਆਈ ਦੀਆਂ ਦੁਕਾਨਾਂ, ਬੇਕਰੀ, ਜੂਸ ਬਾਰ, ਆਈਸ ਕਰੀਮ, ਮੀਟ ਦੀਆਂ ਦੁਕਾਨਾਂ, ਫਲ ਤੇ ਸਬਜ਼ੀਆਂ, ਦੁੱਧ ਤੇ ਡੇਅਰੀ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਕਰਿਆਣਾ, ਫੋਟੋ ਸਟੇਟ, ਆਟੋ ਗਰਾਜ਼, ਸਪੇਅਰ ਪਾਰਟ ਅਤੇ ਧਰਮਕੰਡਾ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ। ਜਦੋਂਕਿ ਹੋਟਲ ਤੇ ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰੱਖੇ ਜਾ ਸਕਦੇ ਹਨ।

ਲੁਧਿਆਣਾ , ਅਮ੍ਰਿਤਸਰ , ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਸਾਸ਼ਨ ਵਲੋਂ ਸੋਮਵਾਰ ਤੋਂ ਲਾਗੂ ਹੋਣ ਵਾਲੇ ਨਿਯਮਾਂ ਦੀ ਜਾਰੀ ਸੂਚੀ ਦੀ ਉਡੀਕ ਹੈ , ਸੂਚਨਾ ਪ੍ਰਾਪਤ ਹੋਣ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ I