ਕਾਂਗਰਸ ਦੀਆਂ ਸਰਕਾਰਾਂ ਨੇ ਕਦੀ ਵੀ ਕਿਸਾਨਾਂ , ਮਜਦੂਰਾਂ ,ਵਪਾਰੀਆਂ ਅਤੇ ਮੁਲਾਜਮਾਂ ਨਾਲ ਇਨਸਾਫ ਨਹੀਂ ਕੀਤਾ – ਨੂਰਜੋਤ ਸਿੰਘ ਮੱਕੜ


ਲੁਧਿਆਣਾ 21 ਅਗਸਤ( ਪ੍ਰਿਤਪਾਲ ਸਿੰਘ ਪਾਲੀ ) ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਬਣੀ ਕਮੇਟੀ ਵਿੱਚ ਆਹਲੂਵਾਲੀਆਂ ਨੇ ਕਿਸਾਨ ਵਿਰੋਧੀ , ਮੁਲਾਜਮ ਵਿਰੋਧੀ , ਫੈਸਲੇ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਵਿਰੋਧੀ ਪਾਰਟੀ ਹੈ। ਕਾਂਗਰਸ ਪਾਰਟੀ ਤੇ ਇਹ ਦੋਸ਼ ਯੂਥ ਅਕਾਲੀ ਦਲ ਪੰਜਾਬ ਦੇ ਕੋਰ ਕਮੇਟੀ ਮੈਂਬਰ ਅਤੇ ਜਿਲ੍ਹਾ ਅਕਾਲੀ ਜੱਥਾ ਲੁਧਿਆਣਾ ਦੇ ਜਨਰਲ ਸਕੱਤਰ ਸ.ਨੂਰਜੋਤ ਸਿੰਘ ਮੱਕੜ ਨੇ ਅੱਜ ਇਥੇ ਜਾਰੀ ਕੀਤੇ ਇੱਕ ਪ੍ਰੈਸ ਨੋਟ ਵਿੱਚ ਲਾਏ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਤਾ ਤੇ ਕੇਂਦਰ ਅਤੇ ਪੰਜਾਬ ਸਮੇਤ ਬਹੁਤੇ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹਨ ਜਿਸ ਨੇ ਕਦੀ ਵੀ ਕਿਸਾਨਾਂ , ਮਜਦੂਰਾਂ ,ਵਪਾਰੀਆਂ ਅਤੇ ਮੁਲਾਜਮਾਂ ਨਾਲ ਇਨਸਾਫ ਨਹੀਂ ਕੀਤਾ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ ਇਸੇ ਕਾਰਨ ਹੀ ਹੁਣ ਕਾਂਗਰਸ ਪਾਰਟੀ ਨੂੰ ਦੇਸ਼ ਦੇ ਲੋਕਾਂ ਨੇ ਹਾਸ਼ੀਏ ਤੇ ਲਿਆਉਂਦਾ ਹੈ।
ਸ.ਮੱਕੜ ਨੇ ਕਿਹਾ ਕਿ ਪੰਜਾਬ ਦੇ ਖਜਾਨਾ ਮੰਤਰੀ ਪੱਕੇ ਮੁਲਾਜਮ ਵਿਰੋਧੀ ਹਨ ਇਸੇ ਕਾਰਨ ਹੀ ਪੰਜਾਬ ਵਿੱਚ ਮੁਲਾਜਮ ਹੜਤਾਲਾਂ ਕਰ ਰਹੇ ਹਨ । ਖਜਾਨਾ ਮੰਤਰੀ ਅਤੇ ਆਹਲੂਵਾਲੀਆ ੳਹਨਾਂ ਮੁਲਾਜਮਾਂ ਜਿਨ੍ਹਾਂ ਨੇ ਕਰੋਨਾ ਦੀ ਮਾਹਾਮਾਰੀ
ਵਿੱਚ ਆਪਣੀਆਂ ਜਾਨਾਂ ਖੱਤਰੇ ਵਿੱਚ ਪਾ ਕੇ ਡਿਊਟੀਆਂ ਦਿੱਤੀਆਂ ੳਨ੍ਹਾਂ ਦੀਆਂ ਤਨਖਾਹਾਂ ਤੇ ਕੱਟ ਲਾਉਣ ਦੀ ਗੱਲ ਕਰਦੇ ਹਨ ਪਰ ਉਹ ਐਮ ਐਲ ਏਜ ਦੀਆਂ ਦੁਗਣੀ ਕੀਤੀਆਂ ਤਨਖਾਹਾਂ ਤੇ ਕੱਟ ਲਾਉਣ ਦੀ ਗੱਲ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਰਕਾਰੀ ਨੌਕਰੀਆਂ ਦੇ ਮਾਮਲੇ ਤੇ ਵੀ ਲਾਰੇ ਲਾਕੇ ਡੰਗ ਟਪਾ ਰਹੀ ਹੈ ਜਦਕਿ ਬੇਰੁਜਗਾਰਾਂ ਦੀ ਕਤਾਰ ਪੰਜਾਬ ’ਚ ਲੰਮੀ ਹੋ ਰਹੀ ਹੈ । ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਲਿਆ ਕੇ ਖੂਨ ਦੇ ਅਥਰੂ ਕੇਰ ਰਹੇ ਹਨ।