ਪੁਲਿਸ ਦੀ ਵੱਡੀ ਕਾਰਵਾਈ – 530 ਗ੍ਰਾਮ ਹੈਰੋਇੰਨ ਅਤੇ ਟਾਟਾ ਨੈਕਸਨ ਕਾਰ ਸਮੇਤ ਦੋ ਅਰੋਪੀ ਕਾਬੂ ਅਤੇ ਇੱਕ ਫਰਾਰ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 15 ਅਗਸਤ – ਸ੍ਰੀ ਸੁਨੇਹਦੀਪ ਸ਼ਰਮਾ ਏ.ਆਈ.ਜੀ. ਐੱਸ.ਟੀ.ਐੱਫ ਲੁਧਿਆਣਾ /ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਐਸ.ਟੀ.ਐਫ.ਲੁਧਿਆਣਾ ਰੇਂਜ ਦੀ ਟੀਮ ਨੂੰ ਕੱਲ ਮਿਤੀ 14.08.2020 ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਐਸ.ਟੀ.ਐਫ. ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਕੱਟ ਸਹੀਦ ਕਰਨੈਲ ਸਿੰਘ ਨਗਰ ਦੁੱਗਰੀ ਰੋਡ ਲੁਧਿਆਣਾ ਵਿਖੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਹਾਜਰ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਲਖਵਿੰਦਰ ਸਿੰਘ ਉਰਫ ਰਿੰਕੂ ( ਉਮਰ ਕਰੀਬ 40 ਸਾਲ ) ਪੁੱਤਰ ਹਰਚੰਦ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਥਾਣਾ ਡੇਹਲੋਂ ਲੁਧਿਆਣਾ , ਸੰਜੂ ਲੰਬਾ ( ਉਮਰ ਕਰੀਬ 40 ਸਾਲ ) ਪੁੱਤਰ ਰਮੇਸ ਲੰਬਾ ਵਾਸੀ ਹਿੰਮਤ ਸਿੰਘ ਨਗਰ ਥਾਣਾ ਡੇਹਲੋਂ ਜਿਲ੍ਹਾ ਲੁਧਿਆਣਾ ਅਤੇ ਅਨੂਪ ਸਿੰਘ ਉਰਫ ਰਿੰਕੂ ਪੁੱਤਰ ਅਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਥਾਣਾ ਦੁੱਗਰੀ ਲੁਧਿਆਣਾ ਰਲ ਕੇ ਹੈਰੋਇੰਨ ਵੇਚਣ ਦਾ ਨਜਾਇਜ ਧੰਦਾ ਕਰਦੇ ਹਨ । ਜਿਨ੍ਹਾਂ ਨੇ ਗਲੀ ਨੰਬਰ 01 ਗੁਰੂ ਨਾਨਕ ਕਲੋਨੀ ਥਾਣਾ ਡੇਹਲੋ ਲੁਧਿਆਣਾ ਤੋਂ ਟਾਟਾ ਨੈਕਸਨ ਕਾਰ ਨੰਬਰ PB – 91G – 2879 ਪਰ ਸਵਾਰ ਹੋ ਕੇ ਅਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ ਹੈ । ਮੁਖਬਰੀ ਪੱਕੀ ਤੇ ਭਰੋਸੇਯੋਗ ਹੋਣ ਤੇ ASI ਜਗਤਾਰ ਸਿੰਘ ਨੇ ਮੁਖਬਰੀ ਦੇ ਅਧਾਰ ਪਰ ਤਿੰਨੇਂ ਅਰੋਪੀਆਂ ਦੇ ਬਰਖਿਲਾਫ ਮੁਕੱਦਮਾ ਨੰ .95 ਮਿਤੀ 14.08.2020 ਜੁਰਮ 21,29.61.85 NDPS Act ਥਾਣਾ ਐੱਸ.ਟੀ.ਐੱਫ ਵੇਸ -4 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾ ਕੇ ਮੁਕੱਦਮਾ ਉੱਕਤ ਵਿੱਚ ਦੋਸ਼ੀਆਨ ਲਖਵਿੰਦਰ ਸਿੰਘ ਉਰਫ ਰਿੰਕੂ ਅਤੇ ਸੰਜੂ ਲੰਬਾ ਉਕਤਾਨ ਨੂੰ ਜਦੋ ਲਖਵਿੰਦਰ ਸਿੰਘ ਉਰਫ ਰਿੰਕੂ ਦੇ ਘਰ ਦੇ ਨੇੜਓ ਸਮੇਤ ਟਾਟਾ ਨੈਕਸਨ ਕਾਰ ਉੱਕਤ ਦੇ ਕਾਬੂ ਕਰਕੇ ਜਦੋਂ ਸ੍ਰੀ ਸੁਰਿੰਦਰ ਕੁਮਾਰ ( ਪੀ.ਪੀ.ਐਸ ) ਕਪਤਾਨ ਪੁਲਿਸ ਐਸ.ਟੀ.ਐਫ ਲੁਧਿਆਣਾ ਰੇਂਜ ਨੂੰ ਮੌਕਾ ਪਰ ਬੁਲਾ ਕੇ ਉਹਨਾਂ ਦੀ ਹਾਜਰੀ ਵਿੱਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਅਰੋਪੀਆਂ ਦੇ ਕਬਜਾ ਵਿੱਚਲੀ ਟਾਟਾ ਨੈਕਸਨ ਕਾਰ ਦੇ ਡੈਸ ਬੋਰਡ ਵਿੱਚੋਂ ਲੁਕਾ – ਛੁਪਾ ਕੇ ਰੱਖੀ 530 ਗ੍ਰਾਮ ਹੈਰੋਇੰਨ , ਇੱਕ ਛੋਟਾ ਇਲੈਕਟ੍ਰੋਨਿਕ ਕੰਡਾ ਅਤੇ 40 ਖਾਲੀ ਪਾਰਦਰਸੀ ਮੋਮੀ ਪਾਊਚ ਬਾਮਦ ਹੋਏ । ਦੌਰਾਨੇ ਪੁੱਛ ਗਿੱਛ ਅਰੋਪੀ ਲਖਵਿੰਦਰ ਸਿੰਘ ਉਰਫ ਰਿੰਕੂ ਨੇ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਜਿਸ ਦੇ ਬਰਖਿਲਾਫ ਪਹਿਲਾ ਵੀ ਹੈਰੋਇੰਨ ਦੀ ਤਸਕਰੀ ਦਾ ਇੱਕ ਮੁਕੱਦਮਾ ਦਰਜ ਹੈ । ਅਰੋਪੀ ਸੰਜੂ ਲੰਬਾ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।ਜਿੰਨਾ ਨੇ ਦੱਸਿਆ ਕਿ ਉਹ ਦੋਵੇਂ ਅਨੂਪ ਸਿੰਘ ਉਰਫ ਰਿੰਕੂ ਨਾਲ ਰਲ ਕੇ ਕਾਫੀ ਸਮੇਂ ਤੋਂ ਹੈਰੋਇੰਨ ਵੇਚਣ ਦਾ ਨਜਾਇਜ ਧੰਦਾ ਕਰਦੇ ਆ ਰਹੇ ਹਨ । ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਕਰਕੇ ਹੋਰ ਲੰਮੀ ਪੁੱਛ – ਗਿੱਛ ਕਰਕੇ ਇਹਨਾਂ ਦੇ ਗ੍ਰਾਹਕਾਂ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਮੁਕੱਦਮਾ ਵਿੱਚ ਫਰਾਰ ਦੋਸ਼ੀ ਅਨੂਪ ਸਿੰਘ ਉਰਫ ਰਿੰਕੂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ । ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।