ਗਾਹਕ ਦੇ ਸੋਅਰੂਮ ‘ਤੇ ਆਉਣ ਤੇ ਮਾਸਕ ਪਹਿਨਿਆ ਹੋਵੇ ਅਤੇ ਸੋਅਰੂਮ ਦੇ ਐਂਟਰੀ ਗੇਟ ਤੇ ਉਨ੍ਹਾਂ ਦੇ ਤਾਪਮਾਨ ਦੀ ਸਕਰੀਨਿੰਗ ਕੀਤੀ ਜਾਵੇ-ਗਲਤ ਅਫਵਾਹਾ ਤੋ ਸੁਚੇਤ ਰਹਿਣ ਲੋਕ -ਸਿਵਲ ਸਰਜਨ ਡਾ. ਰਾਜੇਸ ਕੁਮਾਰ ਬੱਗਾ

ਨਿਊਜ਼ ਪੰਜਾਬ
ਲੁਧਿਆਣਾ, 10 ਅਗਸਤ  – ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਸਿਹਤ ਵਿਭਾਗ ਦੀਆਂ ਮਾਸ ਮੀਡੀਆ ਟੀਮਾਂ ਵੱਲੋਂ ਆਟੋਮੋਬਾਈਲ ਡੀਲਰ ਸ਼ੋਅਰੂਮਾ ਦਾ ਦੌਰਾ ਕੀਤਾ ਗਿਆ ਤਾ ਕੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਵਿਡ-19 ਦੇ ਮੱਦੇਨਜ਼ਰ ਇਨ੍ਹਾਂ ਸ਼ੋਅਰੂਮ ਵਿੱਚ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਡਾ. ਰਾਜੇਸ ਕੁਮਾਰ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟੀਮਾ ਵੱਲੋਂ ਸ਼ਹਿਰ ਵਿੱਚ ਸਥਿਤ ਆਟੋਮੋਬਾਈਲ ਏਜੰਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈਕਿ ਕਿਸੇ ਵੀ ਗਾਹਕ ਦੇ ਸੋਅਰੂਮ ‘ਤੇ ਆਉਣ ਤੇ ਯਕੀਨੀ ਬਣਾਉਣ ਕੇ ਉਨ੍ਹਾਂ ਵੱਲੋਂ ਮਾਸਕ ਪਹਿਨਿਆ ਹੋਵੇ ਅਤੇ ਸੋਅਰੂਮ ਦੇ ਐਂਟਰੀ ਗੇਟ ਤੇ ਉਨ੍ਹਾਂ ਦੇ ਤਾਪਮਾਨ ਦੀ ਸਕਰੀਨਿੰਗ ਕੀਤੀ ਜਾਵੇ। ਇਸ ਦੇ ਨਾਲ-ਨਾਲ ਸੋਅਰੂਮ ਵਿੱਚ ਦਾਖਿਲ ਹੋਣ ਸਮੇਂ ਉਨ੍ਹਾਂ ਦੇ ਹੱਥ ਵੀ ਸੈਨੀਟਾਈਜਰ ਕਰਵਾਏ ਜਾਣ ਅਤੇ ਸੋਅਰੂਮ ਦੇ ਅੰਦਰਲੇ ਏਰੀਏ ਜਿਵੇਂ ਕੇ ਰਿਸੈਪਸ਼ਨ ਏਰੀਆ, ਵੇਟਿੰਗ ਏਰੀਆਂ, ਦਰਵਾਜਿਆ ਦੇ ਹੈਂਡਲ ਆਦਿ ਨੂੰ ਵੀ ਵਾਰ-ਵਾਰ ਸੈਨੀਟਾਈਜ ਕੀਤਾ ਜਾਵੇ।
ਇਸਤੋਂ ਇਲਾਵਾ ਸ਼ੋਅਰੂਮਾ ਦੇ ਅੰਦਰ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਲੋਕ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਨ। ਇਸ ਮੌਕੇ ਸਾਰੇ ਸ਼ੋਅਰੂਮ ਆਟੋਮੋਬਾਈਲ ਡੀਲਰਾਂ ਨੇ ਜਾਗਰੂਕਤਾ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮਿਸ਼ਨ ਫਤਿਹ ਤਹਿਤ ਸਕਾਰਾਤਮਕ ਯੋਗਦਾਨ ਪਾਉਣ ਦਾ ਵਾਅਦਾ ਕੀਤਾ।