ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ 40 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਹਿੱਸਾ
ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਹਿੱਸਾ ਲੈਣ ‘ਚ ਫੇਰ ਮਾਰੀ ਬਾਜ਼ੀ
ਨਿਊਜ਼ ਪੰਜਾਬ
ਪਟਿਆਲਾ 10 ਅਗਸਤ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ‘ਚ ਰਾਜ ਭਰ ਦੇ 40,888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਤੇ ਇੱਕ ਵਾਰ ਫਿਰ ਰਾਜ ਭਰ ‘ਚੋਂ ਪਟਿਆਲਾ ਜ਼ਿਲ੍ਹੇ ਦੇ 5212 ਵਿਦਿਆਰਥੀਆਂ ਨੇ ਸਭ ਤੋਂ ਵੱਧ ਹਿੱਸਾ ਲੈਣ ਦਾ ਮਾਣ ਹਾਸਿਲ ਕੀਤਾ ਹੈ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇਨ੍ਹਾਂ ਮੁਕਾਬਲਿਆਂ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12,193 ਤੇ ਪ੍ਰਾਇਮਰੀ ਵਰਗ ਦੇ 19,254 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਸਮੁੱਚੇ ਰੂਪ ‘ਚ ਪਟਿਆਲਾ ਜ਼ਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਭਾਗੀਦਾਰੀ ਕਰਕੇ, ਪਹਿਲਾ ਸਥਾਨ ਹਾਸਿਲ ਕੀਤਾ। ਸੰਯੁਕਤ ਰੂਪ ‘ਚ ਪਟਿਆਲਾ ਨੇ 5212 ਬੱਚਿਆਂ ਨਾਲ ਪਹਿਲਾ, ਜਲੰਧਰ ਨੇ 4536 ਨਾਲ ਦੂਸਰਾ ਤੇ ਸੰਗਰੂਰ ਜ਼ਿਲ੍ਹੇ ਨੇ 3269 ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਪ੍ਰਾਇਮਰੀ ਵਿੰਗ ‘ਚੋਂ ਵੀ ਪਟਿਆਲਾ ਜ਼ਿਲ੍ਹੇ ਨੇ ਰਾਜ ਭਰ ‘ਚੋਂ ਪਹਿਲਾ (3801), ਜਲੰਧਰ ਨੇ ਦੂਸਰਾ (1938) ਤੇ ਅੰਮ੍ਰਿਤਸਰ ਨੇ (1595) ਤੀਸਰਾ, ਮਿਡਲ ਵਿੰਗ ‘ਚੋਂ ਜਲੰਧਰ ਨੇ (1408) ਨੇ ਪਹਿਲਾ, ਲੁਧਿਆਣਾ ਨੇ (1115) ਨੇ ਦੂਸਰਾ ਤੇ ਫਿਰੋਜ਼ਪੁਰ ਨੇ (1106) ਤੀਸਰਾ, ਸੈਕੰਡਰੀ ਵਿੰਗ ‘ਚੋਂ ਜਲੰਧਰ ਨੇ (1190) ਪਹਿਲਾ, ਲੁਧਿਆਣਾ ਨੇ (939) ਦੂਸਰਾ ਤੇ ਸੰਗਰੂਰ ਨੇ (719) ਤੀਸਰਾ ਸਥਾਨ ਹਾਸਿਲ ਕੀਤਾ।
ਰਾਜ ਭਰ ਦੇ ਪ੍ਰਾਇਮਰੀ ਬਲਾਕਾਂ ‘ਚੋਂ ਸਮਾਣਾ-1 (ਪਟਿਆਲਾ) ਨੇ 696, ਮੂਣਕ (ਸੰਗਰੂਰ) ਨੇ 592 ਅਤੇ ਖੂਹੀਆਂ ਸਰਵਰ (ਫਾਜ਼ਿਲਕਾ) ਨੇ 370 ਪ੍ਰਤੀਯੋਗੀਆਂ ਨਾਲ ਤੀਸਰਾ, ਮਿਡਲ ਵਿੰਗ ਦੇ ਬਲਾਕਾਂ ‘ਚੋਂ ਫਿਰੋਜ਼ਪੁਰ-3 ਬਲਾਕ 318 ਨਾਲ ਪਹਿਲੇ, ਘੱਲ ਖੁਰਦ (ਫਿਰੋਜ਼ਪੁਰ) ਨੇ 186 ਨਾਲ ਦੂਸਰਾ ਤੇ ਜਲੰਧਰ ਨੇ 154 ਪ੍ਰਤੀਯੋਗੀਆਂ ਨਾਲ ਤੀਸਰਾ, ਸੈਕੰਡਰੀ ਵਿੰਗ ਦੇ ਬਲਾਕਾਂ ‘ਚੋਂ ਬਰਨਾਲਾ ਬਲਾਕ ਨੇ 145 ਨਾਲ ਪਹਿਲਾ, ਭਗਤਾ ਭਾਈਕਾ ਨੇ 138 ਨਾਲ ਦੂਸਰਾ ਤੇ ਫਿਰੋਜ਼ਪੁਰ-3 ਬਲਾਕ ਨੇ 135 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਸਮੁੱਚੇ ਰੂਪ ‘ਚ ਪਟਿਆਲਾ ਦਾ ਸਮਾਣਾ ਬਲਾਕ 755 ਪ੍ਰਤੀਯੋਗੀਆਂ ਨਾਲ ਪਹਿਲਾ, ਮੂਣਕ ਨੇ 687 ਨਾਲ ਦੂਸਰਾ ਤੇ ਗੋਨਿਆਣਾ ਨੇ 471 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ, ਨੋਡਲ ਅਫਸਰ ਮਨਵਿੰਦਰ ਕੌਰ ਭੁੱਲਰ, ਪ੍ਰਿੰ. ਰਜਨੀਸ਼ ਗੁਪਤਾ ਤੇ ਗੋਪਾਲ ਕ੍ਰਿਸ਼ਨ ਨੇ ਪਟਿਆਲਾ ਜ਼ਿਲ੍ਹੇ ਦੇ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ ਹੈ।
ਤਸਵੀਰ:- ਕਵਿਤਾ ਮੁਕਾਬਲੇ ਦੀ ਇੱਕ ਪ੍ਰਤੀਯੋਗੀ