ਪਟਿਆਲਾ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਇਨ ਮੁਕਾਬਲੇ -ਪ੍ਰਤੀਯੋਗੀਆਂ ਪੱਖੋਂ ਪਟਿਆਲਾ ਜ਼ਿਲ੍ਹੇ ਦਾ ਪ੍ਰਾਇਮਰੀ ਵਿੰਗ ਰਾਜ ਭਰ ‘ਚੋਂ ਅੱਵਲ, ਓਵਰਆਲ ਵੀ ਪਟਿਆਲਾ ਮੋਹਰੀ

ਨਿਊਜ਼ ਪੰਜਾਬ


ਪਟਿਆਲਾ, 27 ਜੁਲਾਈ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਗੀਤ ਗਾਇਨ ਮੁਕਾਬਲੇ ‘ਚ ਰਾਜ ਭਰ ‘ਚੋਂ ਸਭ ਤੋਂ ਵੱਡੀ ਗਿਣਤੀ ‘ਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਦੀ ਪਹਿਲੀ ਪ੍ਰਤੀਯੋਗਤਾ ਸ਼ਬਦ ਗਾਇਨ ‘ਚ ਵੀ ਪਟਿਆਲਾ ਜ਼ਿਲ੍ਹਾ ਅੱਵਲ ਰਿਹਾ ਸੀ, ਜਿਸ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਸਤਤ, ਕੁਰਬਾਨੀ, ਫ਼ਿਲਾਸਫ਼ੀ ਤੇ ਸਿੱਖਿਆਵਾਂ ਸਬੰਧੀ ਗੀਤ ਗਾਇਨ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਗੀਤ ਗਾਇਨ ‘ਚ ਪਟਿਆਲਾ ਜ਼ਿਲ੍ਹੇ ਦਾ ਐਲੀਮੈਂਟਰੀ ਵਿੰਗ 2704 ਪ੍ਰਤੀਯੋਗੀਆਂ ਨਾਲ ਪੰਜਾਬ ਭਰ ‘ਚੋਂ ਓਵਰਆਲ ਅੱਵਲ ਰਿਹਾ ਹੈ। ਸੰਯੁਕਤ ਰੂਪ ‘ਚ ਵੀ ਪਟਿਆਲਾ ਜ਼ਿਲ੍ਹੇ ਦੇ ਸੈਕੰਡਰੀ ਤੇ ਐਲੀਮੈਂਟਰੀ ਵਿੰਗ ਦੇ 3929 ਵਿਦਿਆਰਥੀਆਂ ਨੇ ਪ੍ਰਤੀਯੋਗਤਾ ‘ਚ ਹਿੱਸਾ ਲੈ ਕੇ, ਪੰਜਾਬ ਭਰ ‘ਚੋਂ ਮੋਹਰੀ ਰਹਿਣ ਦਾ ਮਾਣ ਪ੍ਰਾਪਤ ਕੀਤਾ। ਪ੍ਰਾਇਮਰੀ ਵਿੰਗ ਦਾ ਸਮਾਣਾ-1 ਬਲਾਕ ਰਾਜ ਭਰ ‘ਚੋਂ ਦੂਸਰੇ ਸਥਾਨ ‘ਤੇ ਰਿਹਾ। ਸੈਕੰਡਰੀ ਵਿੰਗ ‘ਚ 551 ਅਤੇ ਮਿਡਲ ‘ਚ 674 ਪ੍ਰਤੀਯੋਗੀਆਂ ਨੇ ਜ਼ਿਲ੍ਹੇ ਭਰ ‘ਚੋਂ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ 128, ਭਾਦਸੋਂ-1 ‘ਚੋਂ 206, ਭਾਦਸੋਂ-2 ‘ਚੋਂ 140, ਭੁਨਰਹੇੜੀ-1 ‘ਚੋਂ 135, ਭੁਨਰਹੇੜੀ-2 ‘ਚੋਂ 180, ਡਾਰੀਆਂ ‘ਚੋਂ 144, ਦੇਵੀਗੜ੍ਹ ‘ਚੋਂ 137, ਘਨੌਰ ‘ਚੋਂ 127, ਪਟਿਆਲਾ-1 ‘ਚੋਂ 27’, ਪਟਿਆਲਾ-2 ‘ਚੋਂ 297, ਪਟਿਆਲਾ-3 ‘ਚੋਂ 163, ਰਾਜਪੁਰਾ-1 ‘ਚੋਂ 52, ਰਾਜਪੁਰਾ-2 ‘ਚੋ 92, ਸਮਾਣਾ-1 ‘ਚੋਂ 429, ਸਮਾਣਾ-2 ‘ਚੋਂ 76 ਤੇ ਸਮਾਣਾ-3 ‘ਚੋਂ 125 ਵਿਦਿਆਰਥੀਆਂ ਨੇ ਹਿੱਸਾ ਲਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਿਡਲ ਵਿੰਗ ਦੇ ਬਲਾਕ ਬਾਬਰਪੁਰ ‘ਚੋਂ 33, ਭਾਦਸੋਂ-1 ‘ਚੋਂ 29, ਭਾਦਸੋਂ-2 ‘ਚੋਂ 58, ਭੁਨਰਹੇੜੀ-1 ‘ਚੋਂ 130, ਭੁਨਰਹੇੜੀ-2 ‘ਚੋਂ 53, ਡਾਰੀਆਂ ‘ਚੋਂ 54, ਦੇਵੀਗੜ੍ਹ ‘ਚੋਂ 12, ਘਨੌਰ ‘ਚੋਂ 42, ਪਟਿਆਲਾ-1 ‘ਚੋਂ 60, ਪਟਿਆਲਾ-2 ‘ਚੋਂ 89, ਪਟਿਆਲਾ-3 ‘ਚੋਂ 32, ਰਾਜਪੁਰਾ -1 ‘ਚੋਂ 27, ਰਾਜਪੁਰਾ-2 ‘ਚੋਂ 37, ਸਮਾਣਾ-1 ‘ਚੋਂ 40, ਸਮਾਣਾ-2 ‘ਚੋਂ 45 ਤੇ ਸਮਾਣਾ-3 ‘ਚੋਂ 32 ਵਿਦਿਆਰਥੀਆਂ ਨੇ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ 24, ਭਾਦਸੋਂ-1 ‘ਚੋਂ 16, ਭਾਦਸੋਂ-2 ‘ਚੋਂ 33, ਭੁਨਰਹੇੜੀ-1 ‘ਚੋਂ 134, ਭੁਨਰਹੇੜੀ-2 ‘ਚੋਂ 44, ਡਾਰੀਆਂ ‘ਚੋਂ 30, ਦੇਵੀਗੜ੍ਹ ‘ਚੋਂ 18, ਘਨੌਰ ‘ਚੋਂ 23, ਪਟਿਆਲਾ-1 ‘ਚੋਂ 45, ਪਟਿਆਲਾ-2 ‘ਚੋਂ 82, ਪਟਿਆਲਾ-3 ‘ਚੋਂ 44, ਰਾਜਪੁਰਾ -1 ‘ਚੋਂ 22, ਰਾਜਪੁਰਾ-2 ‘ਚੋਂ 32, ਸਮਾਣਾ-1 ‘ਚੋਂ 40, ਸਮਾਣਾ-2 ‘ਚੋਂ 27, ਸਮਾਣਾ-3 ‘ਚੋਂ 35 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਤੋਂ ਪਤਾ ਚਲਦਾ ਹੈ ਕਿ ਬੱਚਿਆਂ ‘ਚ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ। ਗੀਤ ਗਾਇਨ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਨੋਡਲ ਅਫ਼ਸਰ ਡਿਪਟੀ ਡੀ.ਈ.ਓ. (ਐਲੀ) ਮਨਵਿੰਦਰ ਕੌਰ ਭੁੱਲਰ, ਸੈਕੰਡਰੀ ਵਿੰਗ ਦੇ ਨੋਡਲ ਅਫਸਰ ਪ੍ਰਿੰ. ਰਜਨੀਸ਼ ਗੁਪਤਾ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਦੀਪਕ ਵਰਮਾ, ਸਹਾਇਕ ਨੋਡਲ ਗੋਪਾਲ ਕ੍ਰਿਸ਼ਨ, ਰਣਜੀਤ ਸਿੰਘ ਧਾਲੀਵਾਲ, ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਰਵਾਂ ਯੋਗਦਾਨ ਪਾਇਆ।

ਤਸਵੀਰ:- ਪ੍ਰਤੀਯੋਗੀ ਗੀਤ ਗਾਇਨ ਮੁਕਾਬਲਿਆਂ ‘ਚ ਹਿੱਸਾ ਲੈਂਦੇ ਹੋਏ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਹਰਿੰਦਰ ਕੌਰ

ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਇੰਜ. ਅਮਰਜੀਤ ਸਿੰਘ